Breaking NewsPunjabTop News
ਜ਼ੀਰਾ ਮੋਰਚਾ ਤੋਂ ਵੱਡਾ ਐਲਾਨ, ਧਰਨਾ ਰਹੇਗਾ ਜਾਰੀ, ਸਰਕਾਰ ਕੋਲ ਰੱਖੀਆ ਇਹ ਮੰਗਾਂ-ਪੜ੍ਹੋ
ਫ਼ਰੀਦਕੋਟ : ਜ਼ੀਰਾ ਮੋਰਚਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਿਸਾਨ ਆਗੂਆਂ ਨੇ ਪ੍ਰੈਸ ਕਾਨਫ਼੍ਰੈਸ ਕਰ ਆਪਣੀਆ ਮੰਗਾਂ ਸਰਕਾਰ ਅੱਗੇ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਨ੍ਹਾਂ ਨੂੰ ਮੂਆਵਜ਼ਾ ਦਿੱਤਾ ਜਾਵੇ। ਧਰਨਾਕਾਰੀਆ ‘ਤੇ ਦਰਜ ਮਾਮਲੇ ਵਾਪਸ ਲਿੱਤੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਫ਼ੈਕਟਰੀ ਦੇ ਖਿਲਾਫ਼ 500 ਕਰੋੜ ਦਾ ਜ਼ੁਰਮਾਨਾ ਲਗਾਨਾ ਚਾਹੀਦਾ ਹੈ ‘ਤੇ ਉਸੀ ਜ਼ੁਰਮਾਨੇ ਦੇ ਵਿਚੋਂ ਹੀ ਕਿਸਾਨਾ ਦੇ ਮੂਆਵਜ਼ੇ ਦੀ ਭਰਪਾਈ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਫ਼ੈਕਟਰੀ ਦੇ ਮੁਲਾਜ਼ਮਾ ਨੂੰ ਵੀ ਮੂਆਵਜ਼ਾ ਦੇਵੇ। ਜਦੋਂ ਤੱਕ ਸਰਕਾਰ ਇਹ ਮੰਗਾਂ ਪੂਰੀਆ ਨਹੀਂ ਕਰਦੀਆਂ ਤੱਦ ਤੱਕ ਇਹ ਮੋਰਚਾ ਚੱਲਦਾ ਰਹੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.