Breaking NewsD5 specialNewsPunjab

ਸਿੱਧੂ ਨੇ ਸਸਤੀ ਬਿਜਲੀ ‘ਤੇ ਕੈਪਟਨ ਸਰਕਾਰ ਨੂੰ ਦੱਸਿਆ ਫਾਰਮੂਲਾ, ‘SYL ਦੀ ਤਰਜ ‘ਤੇ ਲਿਆਂਦਾ ਜਾਵੇ ਕਨੂੰਨ’

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਬਿਜਲੀ ਦਾ ਮੁੱਦਾ ਚੁੱਕਦੇ ਹੋਏ ਟਵੀਟ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਜ਼ਲਦ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (PSERC) ਨੂੰ ਨਿਰਦੇਸ਼ ਜਾਰੀ ਕਰਨਾ ਚਾਹੀਦਾ ਹੈ ਕਿ ਨਿੱਜੀ ਬਿਜਲੀ ਪਲਾਂਟਾ ਨੂੰ ਅਦਾ ਕੀਤੇ ਜਾ ਰਹੇ ਟੈਰਿਫ ਨੂੰ ਜਨਹਿਤ ‘ਚ ਘੱਟ ਕੀਤਾ ਜਾਵੇ। ਫਲਸਰੂਪ ਇਹ ਬਿਜਲੀ ਖਰੀਦ ਸਮਝੌਤਿਆਂ ਨੂੰ ਬੇਅਸਰ ਅਤੇ ਅਰਥਹੀਨ ਕਰ ਦੇਣਗੇ।

🔴LIVE : ਜਥੇਬੰਦੀਆਂ ਦਾ ਵੱਡਾ ਐਲਾਨ, ਸੱਦੀ ਮੀਟਿੰਗ, ਖੱਟਰ ਸਰਕਾਰ ਨੂੰ ਝਟਕਾ, ਲਾਠੀਚਾਰਜ ਪਿਆ ਮਹਿੰਗਾ

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਨੁਕਸਾਨਦਾਰ ਬਿਜਲੀ ਖਰੀਦ ਸਮਝੌਤਿਆਂ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਨ ਲਈ ਨਵਾਂ ਕਨੂੰਨ ਬਣਾਉਣ ਦੀ ਖਾਤਰ 5 – 7 ਦਿਨਾਂ ਦਾ ਵਿਧਾਨਸਭਾ ਸੈਸ਼ਨ ਬੁਲਾਇਆ ਜਾਵੇ। ਇਸ ਸੈਸ਼ਨ ‘ਚ ਸਤਲੁਜ – ਜਮੁਨਾ ਲਿੰਕ ਪਾਣੀ ਦੀ ਵੰਡ ਸਬੰਧੀ ਸਮਝੌਤੇ ਨੂੰ ਰੱਦ ਕਰਨ ਦੀ ਤਰ੍ਹਾਂ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਨ ਵਾਲਾ ਕਾਨੂੰਨ ਪਾਸ ਕੀਤਾ ਜਾਵੇ।

Kisan Bill 2020 : ਕਿਸਾਨਾਂ ਦੇ ਚੱਕਾ ਜਾਮ ਕਰਨ ਦਾ ਅਸਰ! ਰਾਜਪਾਲ ਦੀ ਸਪੋਟ,ਖੱਟਰ ਮੰਗੂ ਮੁਆਫੀ? iK Meri Suno

ਸਿੱਧੂ ਨੇ ਕਿਹਾ ਕਿ ਇਸ ਨਾਲ ਇੱਕੋ ਜਿਹੀ ਸ਼੍ਰੇਣੀ ਸਮੇਤ ਘਰੇਲੂ ਉਪਭੋਗਤਾਵਾਂ ਨੂੰ 300 ਯੂਨਿਟ ਮੁਫਤ ਬਿਜਲੀ, ਘਰੇਲੂ ਦਰ ਘਟਾ ਕੇ 3 ਰੁਪਏ ਪ੍ਰਤੀ ਯੂਨਿਟ ਅਤੇ ਉਦਯੋਗਾਂ ਲਈ 5 ਪ੍ਰਤੀ ਯੂਨਿਟ ਕਰਨ ਦੇ ਨਾਲ – ਨਾਲ ਸਾਰੇ ਬਾਕੀ ਬਿੱਲਾਂ ਦਾ ਨਬੇੜਾ, ਅਣ-ਉਚਿਤ ਅਤੇ ਅਣ-ਉਚਿਤ ਬਿੱਲਾਂ ਨੂੰ ਮਾਫ ਕਰਨ ‘ਚ ਪੰਜਾਬ ਸਰਕਾਰ ਨੂੰ ਮਦਦ ਮਿਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button