ਹੋਟਲ ‘ਚ ਵੱਡਾ ਅਫਸਰ ਕਰ ਰਿਹਾ ਸੀ ਸ਼ਰੇਆਮ ਕਾਰਾ, ਬੈਂਸ ਨੇ ਮੌਕੇ ‘ਤੇ ਪਹੁੰਚ LIVE ਦਿਖਾਇਆ ਨਜ਼ਾਰਾ (ਵੀਡੀਓ)
ਲੁਧਿਆਣਾ : ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਹਮੇਸ਼ਾ ਚਰਚਾ ‘ਚ ਰਹਿੰਦੇ ਹਨ। ਸਰਕਾਰੀ ਬਾਬੂਆਂ ਨੂੰ ਬੇਈਮਾਨੀ ਕਰਦੇ ਰੰਗੇ ਹੱਥੀਂ ਫੜ੍ਹ ਲੈਂਦੇ ਹਨ। ਹੁਣ ਇੱਕ ਵਾਰ ਫਿਰ ਬੈਂਸ ਨੇ ਇੱਕ ਵੱਡੇ ਸਰਕਾਰੀ ਅਫਸਰ ਦੇ ਚਿਹਰੇ ਤੋਂ ਬੇਈਮਾਨੀ ਦਾ ਨਿਕਾਬ ਉਤਾਰਿਆ ਹੈ।
Read Also ਬੈਂਸ ਦਾ ਮਜੀਠੀਆ ਨੂੰ ਚੈਲੰਜ, ਲੁਧਿਆਣਾ ‘ਚ ਆ ਕੇ ਚੋਣ ਲੜ੍ਹ ਕੇ ਦਿਖਾਵੇ ਮਜੀਠੀਆ (ਵੀਡੀਓ)
ਬੈਂਸ ਨੇ ਫੈਕਟਰੀਆਂ ਵਿਭਾਗ ਦੇ ਡਾਇਰੈਕਟਰ ਨੂੰ 25 ਹਜ਼ਾਰ ਦੀ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਲਾਈਵ ਰੰਗੇ ਹੱਥੀਂ ਕਾਬੂ ਕੀਤਾ ਹੈ। ਡਾਇਰੈਕਟਰ ਫੈਕਟਰੀ ਦੇ ਮਾਲਿਕ ਤੋਂ ਨਕਸਾ ਪਾਸ ਕਰਨ ਲਈ 35 ਦੇ ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ ਅਤੇ 25 ਹਜ਼ਾਰ ‘ਚ ਇਹ ਸੌਦਾ ਤੈਅ ਹੋਇਆ ਸੀ। ਇਸ ਦੌਰਾਨ ਬੈਂਸ ਨੇ ਇਹ ਕਾਰਵਾਈ ਕੀਤੀ ਹੈ।
ਦੱਸ ਦਈਏ ਕੀ ਇਹ ਪਹਿਲਾਂ ਮਾਮਲਾ ਨਹੀਂ ਕੀ ਬੈਂਸ ਵਲੋਂ ਰਿਸ਼ਵਤ ਲੈਂਦੇ ਹੋਏ ਸਰਕਾਰੀ ਮੁਲਾਜ਼ਮਾਂ ਨੂੰ ਫੜਿਆ ਹੋਵੇ ਪਰ ਫਿਰ ਵੀ ਲੋਕਾਂ ਤੋਂ ਸਰਕਾਰੀ ਮੁਲਾਜ਼ਮ ਰਿਸ਼ਵਤ ਮੰਗਣ ਤੋਂ ਬਿਲਕੁਲ ਸ਼ਰਮ ਮਹਿਸ਼ੂਸ ਨਹੀਂ ਕਰਦੇ। ਇਹ ਮਾਮਲਾ ਸੁਰਖੀਆਂ ‘ਚ ਆਉਣ ‘ਤੇ ਵਿਭਾਗ ਕੀ ਕਾਰਵਾਈ ਕਰਦਾ ਇਹ ਦੇਖਣਾ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.