NewsBreaking NewsD5 specialIndiaPoliticsPunjab

ਹੁਣ ਵਾਰੀ ਢੀਂਡਸਾ ਤੇ ਸ਼ੇਰ ਸਿੰਘ ਘੁਬਾਇਆ ਦੀ?

ਬ੍ਰਹਮਪੁਰਾ ਅਤੇ ਅਜਨਾਲਾ ਨੂੰ ਪੁੱਤਰਾਂ ਸਣੇ ਅਕਾਲੀ ਦਲ ‘ਚੋਂ ਬਾਹਰ ਕੱਢਣ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ। ਜਦਕਿ ਢੀਂਡਸਾ ਅਤੇ ਹੋਰ ਬਾਗ਼ੀ ਅਕਾਲੀਆਂ ‘ਤੇ ਵੀ ਤਲਵਾਰ ਲਟਕ ਰਹੀ ਹੈ। ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਫ਼ ਕੀਤਾ ਕਿ ਬ੍ਰਹਮਪੁਰਾ ਤੇ ਅਜਨਾਲਾ ਨੂੰ ਤਾਂ ਬਾਹਰ ਦਾ ਰਾਸਤਾ ਵਿਖਾ ਦਿੱਤਾ ਗਿਆ ਹੈ ਤੇ ਜਦੋਂ ਸਵਾਲ ਸ਼ੇਰ ਸਿੰਘ ਘੁਬਾਇਆ ਦਾ ਹੋਇਆ ਤਾਂ ਜਵਾਬ ਵੀ ਤੁਸੀਂ ਆਪ ਹੀ ਸੁਣ ਲੋ…

ਅਸਤੀਫ਼ਿਆਂ ਦੀ ਲਹਿਰ ਚਲਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਨੂੰ ਮਨਾਉਣ ਲਈ ਅੱਡੀ ਚੋਟੀ ਦਾ ਜ਼ੋਰ ਲੱਗਿਆ। ਢੀਂਡਸਾ ਤਾਂ ਮੰਨੇ ਨਹੀਂ, ਪਰ ਅਸਤੀਫ਼ਾ ਵੀ ਅਕਾਲੀ ਦਲ ਦੇ ਸਿਆਸੀ ਗਲਿਆਰਿਆਂ ਦਾ ਸ਼ਿੰਗਾਰ ਬਣਿਆ ਹੋਇਆ ਹੈ। ਜਿਸ ‘ਤੇ ਨਾ ਤਾਂ ਹੁਣ ਤੱਕ ਕੋਈ ਫ਼ੈਸਲਾ ਲਿਆ ਗਿਆ ਹੈ ਅਤੇ ਨਾ ਹੀ ਕੋਈ ਵਿਚਾਰ ਕਰਨ ਨੂੰ ਤਿਆਰ ਹੈ।

Read Also ਸੁਖਦੇਵ ਸਿੰਘ ਢੀਂਡਸਾ ਕੈਮਰੇ ਤੋਂ ਕਿਉਂ ਭੱਜ ਰਹੇ ਨੇ?

ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਤਾਂ ਸੁਖਬੀਰ ਬਾਦਲ ਨੂੰ ਵੇਖਣ ਨੂੰ ਤਿਆਰ ਨਹੀਂ। ਸੋ ਹੁਣ ਸੇਖਵਾਂ, ਬ੍ਰਹਮਪਰਾ ਅਤੇ ਅਜਨਾਲਾ ਨੂੰ ਪਾਰਟੀ `ਚੋਂ ਬਾਹਰ ਕੱਢ ਕੇ ਸੁਖਬੀਰ ਬਾਦਲ ਨੇ ਇਕ ਵਾਰ ਫੇਰ ਆਪਣੇ ਖ਼ਿਲਾਫ਼ ਝੰਡਾ ਚੁੱਕਣ ਵਾਲਿਆਂ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਪਾਰਟੀ ਨੂੰ ਮਹਿੰਗਾ ਪਵੇਗਾ ਜਾਂ ਨਹੀਂ ਇਹ ਆਉਣ ਵਾਲੇ ਦਿਨਾਂ ‘ਚ ਸਾਹਮਣੇ ਆ ਹੀ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button