ਸ੍ਰੀ ਹਰਿਮੰਦਰ ਸਾਹਿਬ ਨੇੜੇ ਦੇਰ ਰਾਤ ਮੁੜ ਕਰੀਬ 1 ਵਜੇ ਤੀਸਰਾ ਧਮਾਕਾ
ਅੰਮ੍ਰਿਤਸਰ ਨਿਊਜ਼: ਸ੍ਰੀ ਹਰਿਮੰਦਰ ਸਾਹਿਬ ਨੇੜੇ ਦੇਰ ਰਾਤ ਕਰੀਬ 1 ਵਜੇ ਧਮਾਕਾ ਹੋਇਆ ਹੈ। ਜਿਸ ਤੋਂ ਬਾਅਦ ਸਹਿਮ ਦਾ ਮਾਹੌਲ ਹੈ। ਦੱਸ ਦਈਏ ਕਿ ਇੱਕ ਹਫਤੇ ਵਿੱਚ ਇਹ ਦਰਬਾਰ ਸਾਹਿਬ ਨੇੜੇ ਧਮਾਕੇ ਦੀ ਤੀਸਰੀ ਘਟਨਾ ਹੈ। ਇਸ ਤੋਂ ਪਹਿਲਾਂ ਹਰਿਮੰਦਰ ਸਾਹਿਬ ਨੇੜੇ 8 ਮਈ ਨੂੰ ਹੈਰੀਟੇਜ ਸਟਰੀਟ ਅਤੇ 6 ਮਈ (ਸ਼ਨੀਵਾਰ) ਨੂੰ ਵੀ ਧਮਾਕਾ ਹੋਇਆ ਸੀ। ਪੰਜਾਬ ਪੁਲਿਸ ਅਤੇ ਫੋਰੈਂਸਿਕ ਟੀੱ ਮੌਕੇ ‘ਤੇ ਮੌਜੂਦ ਹੈ। ਪੁਲਿਸ ਟੀਮਾਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।ਮਿਲੀ ਜਾਣਕਾਰੀ ਮੁਤਾਬਕ ਡੀਜੀਪੀ ਪੰਜਾਬ 11 ਵਜੇ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੇ ਹਨ।
ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਹਰਿਮੰਦਰ ਸਾਹਿਬ ਦੀਆਂ ਸੜਕਾਂ ‘ਤੇ ਲਗਾਤਾਰ ਧਮਾਕੇ ਦੀਆਂ ਘਟਾਨਾਵਾਂ ਸਾਹਮਣੇ ਆ ਰਹੀਆਂ ਹਨ। ਦੇਰ ਰਾਤ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਨੇੜੇ ਗਲਿਆਰੇ ‘ਚ ਤੀਸਰਾ ਧਮਾਕਾ ਹੋਇਆ ਹੈ। ਇਸ ਧਮਾਕੇ ਤੋਂ ਬਾਅਦ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਸ੍ਰੀ ਗੁਰੂ ਰਾਮਦਾਸ ਸਰਾਂ ਤੋਂ ਕਮਰਾ ਨੰਬਰ 225 ਦੀ ਇੱਕ ਲੜਕੀ ਅਤੇ ਲੜਕੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਦੋਵਾਂ ਤੋਂ ਸ਼ੱਕੀ ਸਮਾਨ ਵੀ ਬਰਾਮਦ ਕੀਤੀ ਗਿਆ ਹੈ। ਦੱਸ ਦਈਏ ਕਿ ਪਹਿਲਾਂ ਧਮਾਕਾ (Heritage Street) ‘ਤੇ 6 ਮਈ ਨੂੰ ਹੋਇਆ, ਦੂਜਾ ਧਮਾਕਾ ਹੈਰੀਟੇਜ ਸਟਰੀਟ ‘ਤੇ 8 ਮਈ ਨੂੰ ਹੋਇਆ ਅਤੇ ਹੁਣ ਤੀਸਰਾ ਧਮਾਕਾ 11 ਮਈ ਨੂੰ ਦੇਰ ਰਾਤ ਹੋਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.