Breaking NewsD5 specialNewsPoliticsPunjab

🔴 LIVE | Education Minister | ਸਿੱਖਿਆ ਮੰਤਰੀ LIVE ਸਕੂਲੀ ਬੱਚੇ, ਮਾਪੇ ਤੇ ਅਧਿਆਪਕਾਂ ਲਈ ਖੁਸ਼ਖਬਰੀ

ਪਟਿਆਲਾ : ਲਾਕਡਾਊਨ ‘ਚ ਜਨਤਾ ਦੇ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਲਈ ਜਿੱਥੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਸ਼ੁੱਕਰਵਾਰ ਦਾ ਦਿਨ ਨਿਰਧਾਰਤ ਕੀਤਾ ਹੈ, ਉਥੇ ਹੀ ਹੁਣ ਇਸ ਤਰ੍ਹਾਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਵੀ ਆਪਣੀ ਫੇਸਬੁਕ ‘ਤੇ ਲਾਈਵ ਹੋ ਕੇ ਮਾਤਾ-ਪਿਤਾ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇਣ ‘ਚ ਪਹਿਲ ਕਦਮੀ ਕੀਤੀ ਹੈ। ਉਨ੍ਹਾਂ ਨੇ ਵੱਖ – ਵੱਖ ਮੁੱਦਿਆਂ ‘ਤੇ ਮਾਪਿਆਂ ਨੂੰ ਹਰ ਸਵਾਲ ਦਾ ਜਵਾਬ ਦਿੱਤਾ ਹੈ। ਕਿਸੇ ਮਾਤਾ – ਪਿਤਾ ਨੇ ਆਨਲਾਇਨ ਪੜ੍ਹਾਈ ਦੇ ਬਾਰੇ ਪੁੱਛਿਆ ‘ਤੇ ਕਿਸੇ ਨੇ ਸਕੂਲੀ ਵਰਦੀ ਦੇ ਬਾਰੇ ਵਿੱਚ।

TikTok Star Noor ਵਾਂਗ ਇਹਨਾਂ ਧੀਆਂ ਦਾ ਵੀ ਦਰਦ ਸੁਣੋ, ਸਰਕਾਰ ਦੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਐ ਆਵਾਜ਼

ਉਨ੍ਹਾਂ ਨੇ ਕਿਹਾ ਕਿ ਜਿੱਥੇ ਤੱਕ ਕਿਸੇ ਵੀ ਸਕੂਲ ਦੀ ਵਰਦੀ ਦੀ ਗੱਲ ਹੈ ਉਹ 2 ਸਾਲ ਤੱਕ ਨਹੀਂ ਬਦਲੀ ਜਾਵੇਗੀ ਅਤੇ ਬੱਚੇ ਬਾਜ਼ਾਰ ਵਿੱਚੋਂ ਆਪਣੇ ਕਿਸੇ ਵੀ ਦੁਕਾਨਦਾਰ ਤੋਂ ਕਿਤਾਬਾਂ ਖਰੀਦ ਸਕਦੇ ਹਨ। ਸਿੰਗਲਾ ਨੇ ਕਿਹਾ ਕਿ ਜੇਕਰ ਇਸ ਬਾਰੇ ਕਿਸੇ ਵੀ ਮਾਤਾ ਪਿਤਾ ਨੂੰ ਪ੍ਰੇਸ਼ਾਨੀ ਹੈ ਤਾਂ ਉਹ ਮੈਨੂੰ ਈ – ਮੇਲ ਕਰ ਸਕਦਾ ਹੈ ਜਾਂ ਫ਼ੋਨ ‘ਤੇ ਗੱਲ ਕਰ ਸਕਦਾ ਹੈ। ਉਨ੍ਹਾਂ ਨੇ ਵੱਖ – ਵੱਖ ਸਥਾਨਾਂ ਤੋਂ ਆਏ ਮਾਪਿਆਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਫੀਸ ਸਿਰਫ਼ ਟਿਊਸ਼ਨ ਫੀਸ ਹੀ ਦਿੱਤੀ ਜਾਵੇਗੀ ਅਤੇ ਇਹ ਫੀਸ ਸਿਰਫ਼ ਉਨ੍ਹਾਂ ਸਕੂਲਾਂ ਨੂੰ ਹੀ ਦਿੱਤੀ ਜਾਵੇਗੀ ਜੋ ਸਕੂਲ ਆਨਲਾਇਨ ਪੜ੍ਹਾ ਰਹੇ ਹਨ। ਇਸ ਤੋਂ ਇਲਾਵਾ ਬਾਕੀ ਸਕੂਲ ਇਹ ਫੀਸ ਨਹੀਂ ਲੈ ਸਕਦੇ ਹਨ।

https://www.youtube.com/watch?v=KRQu1Cq6jW0

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button