ਸੈਫ ਅੰਡਰ – 18 ਮਹਿਲਾ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦਾ ਐਲਾਨ
ਨਵੀਂ ਦਿੱਲੀ : ਭਾਰਤੀ ਮਹਿਲਾ ਫੁੱਟਬਾਲ ਟੀਮ ਦੇ ਮੁੱਖ ਕੋਚ ਥਾਮਸ ਡੇਨੇਰਬੀ ਨੇ ਸ਼ਨੀਵਾਰ ਨੂੰ ਝਾਰਖੰਡ ਦੇ ਜਮਸ਼ੇਦਪੁਰ ‘ਚ 15 ਮਾਰਚ ਤੋਂ ਸ਼ੁਰੂ ਹੋ ਰਹੀ ਸੈਫ ਅੰਡਰ – 18 ਮਹਿਲਾ ਚੈਂਪੀਅਨਸ਼ਿਪ ਲਈ 22 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਭਾਰਤ ਦੇ ਮੁੱਖ ਕੋਚ ਥਾਮਸ ਡੇਨੇਰਬੀ ਨੇ ਕਿਹਾ ਕਿ ਚੁਣੀਆਂ ਗਈਆਂ ਲੜਕੀਆਂ ਦਾ ਭਵਿੱਖ ਭਾਰਤੀ ਫੁੱਟਬਾਲ ‘ਚ ਰੌਸ਼ਨ. ਹੈ। ਸੀਨੀਅਰ ਟੀਮ ਦੇ ਕੋਚ ਰਹੇ ਚੁੱਕੇ 62 ਸਾਲਾ ਡੇਨੇਰਬੀ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਹੈ ਕਿ ਇੰਨੀ ਘੱਟ ਉਮਰ ‘ਚ ਉਨ੍ਹਾਂ ਨੂੰ ਫੁੱਟਬਾਲ ਦੀ ਕਾਫੀ ਜਾਣਕਾਰੀ ਹੈ। ਹੁਣ ਉਨ੍ਹਾਂ ਨੂੰ ਨਿਯਮਿਤ ਆਧਾਰ ‘ਤੇ ਅਭਿਆਸ ਦੀ ਲੋੜ ਹੈ।
ਸਵੀਡਨ ਦੀ ਮਹਿਲਾ ਟੀਮ ਨੂੰ ਓਲੰਪਿਕ ਕੁਆਰਟਰ ਫਾਈਨਲ ‘ਚ ਤੇ ਨਾਈਜੀਰੀਆ ਨੂੰ ਫੀਫਾ ਮਹਿਲਾ ਵਿਸ਼ਵ ਕੱਪ 2019 ‘ਚ ਲੈ ਜਾਣ ਵਾਲੇ ਡੇਨੇਰਬੀ ਨੇ ਕਿਹਾ ਕਿ ਮੈਂ ਬਹੁਤ ਖਿਡਾਰੀਆਂ ਨੂੰ ਦੇਖਿਆ ਹੈ ਜੋ 15-16 ਸਾਲ ਦੀ ਉਮਰ ‘ਚ ਕਾਫੀ ਪ੍ਰਤਿਭਾਸ਼ਾਲੀ ਹੁੰਦੇ ਹਨ ਪਰ ਬਾਅਦ ‘ਚ ਗ਼ਾਇਬ ਹੋ ਜਾਂਦੇ ਹਨ। ਜਦਕਿ ਔਸਤ ਪ੍ਰਤਿਭਾ ਵਾਲੇ ਬਹੁਤ ਅੱਗੇ ਵਧ ਜਾਂਦੇ ਹਨ। ਇਸ ਲਈ ਅਭਿਆਸ ਕਰਦੇ ਰਹਿਣਾ ਜ਼ਰੂਰੀ ਹੈ। ਭਾਰਤ ਨੂੰ 15 ਮਾਰਚ ਨੂੰ ਨੇਪਾਲ ਨਾਲ, 19 ਮਾਰਚ ਨੂੰ ਬੰਗਲਾਦੇਸ਼, 21 ਮਾਰਚ ਨੂੰ ਫਿਰ ਨੇਪਾਲ ਤੇ 25 ਮਾਰਚ ਨੂੰ ਬੰਗਲਾਦੇਸ਼ ਨਾਲ ਖੇਡਣਾ ਹੈ।
ਕਾਂਗਰਸੀਆਂ ਨੇ ਘੇਰਿਆ Sidhu! DGP ਨੂੰ ਦਿੱਤੇ ਆਰਡਰ,Bhagwant Maan ਦਿਖਾਊ ਆਪਣੀ ਤਾਕਤ! AAP Roadshow
ਟੀਮ :
ਗੋਲਕੀਪਰ : ਹੇਮਪ੍ਰਿਆ, ਸੇਰਮ , ਮੇਲੋਡੀ ਚਾਨੂ ਕੇਸ਼ਾਮ, ਐਡਰਿਜਾ ਸਾਰਖੇਲ
ਡਿਫੈਂਡਰ : ਐਸਟਮ ਓਰੋਨ, ਨਿਸ਼ਾ, ਰਿਤੂ ਦੇਵੀ, ਪੂਰਣਿਮਾ ਕੁਮਾਰੀ, ਨਕੀਤਾ, ਕਾਜਲ, ਵਰਸ਼ਿਕਾ
ਮਿਡਫੀਲਡਰ : ਸ਼ਿਲਕੀ ਦੇਵੀ, ਪੂਨਮ, ਸ਼ੁਭਾਂਗੀ ਸਿੰਘ, ਪ੍ਰਿਅੰਕਾ ਸੁਜੀਸ਼, ਮਾਰਟਿਨਾ ਥੋਕਚੋਮ, ਬਬੀਨਾ ਦੇਵੀ, ਨੀਤੂ ਲਿੰਡਾ।
ਫਾਰਵਰਡ : ਨੈਤਾ ਕੁਮਾਰੀ, ਰਜੀਆ ਦੇਵੀ, ਅਮੀਸ਼ਾ ਬਾਕਸਲਾ, ਸੁਨੀਤਾ ਮੁੰਡਾ, ਲਿੰਡਾ ਕੋਮ ਸੇਰਸੋ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.