NewsBreaking NewsEntertainmentPunjab

ਸਿੱਧੂ ਮੂਸੇਵਾਲਾ ਆਪਣੀ ਮਾਂ ਨੂੰ ਸਰਪੰਚੀ ਦਿਵਾਉਣ ਲਈ ਲਗਾ ਰਹੇ ਅੱਡੀ-ਚੋਟੀ ਦਾ ਜ਼ੋਰ

ਮਾਨਸਾ : ਸੂਬੇ ‘ਚ ਪੰਚ ਤੇ ਸਰਪੰਚ ਬਣਨ ਲਈ ਹਰ ਕੋਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਇਸੇ ਰੇਸ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਉੱਤਰ ਆਏ ਹਨ ਸਿੱਧੂ ਮੂਸੇਵਾਲਾ ਦੀ ਮਾਂ ਵੀ ਇਸ ਵਾਰ ਸਰਪੰਚੀ ਦੀ ਚੋਣ ਲੜ ਰਹੀ ਹੈ। ਜਿਨ੍ਹਾਂ ਲਈ ਉਹ ਆਪ ਚੋਣ ਮੈਦਾਨ ਵਿੱਚ ਨਿੱਤਰ ਕੇ ਪ੍ਰਚਾਰ ਕਰ ਰਿਹਾ ਹੈ।

Read Also Sidhu Moosewala ਨੇ ਪਾਈ ਸਰਪੰਚੀ ਚੋਣਾਂ ‘ਚ ਧੱਕ, ਹੁਣ ਚੱਲੂ ਡਾਲਰਾਂ ਵਾਂਗ ਨਾਮ..

ਆਪਣੇ ਕਈ ਗੀਤਾਂ ‘ਤੇ ਵਿਵਾਦਾਂ ਕਾਰਨ ਚਰਚਾ ‘ਚ ਰਹਿਣ ਵਾਲੇ ਸਿੱਧੂ ਮੂਸੇਵਾਲਾ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਦਾ ਰਹਿਣ ਵਾਲਾ ਹੈ। ਸਿੱਧੂ ਮੂਸੇਵਾਲਾ ਹੱਥ ‘ਚ ਮਾਈਕ ਫੜ ਪਿੰਡ ਵਾਲਿਆਂ ਨੂੰ ਉਨ੍ਹਾਂ ਦੇ ਹੱਕ ‘ਚ ਭੁਗਤਣ ਦੀਆਂ ਅਪੀਲਾਂ ਵੀ ਕਰ ਰਿਹਾ ਹੈ।

2 4

ਖਾਸ ਗੱਲ ਇਹ ਹੈ ਕਿ ਗਾਣਿਆਂ ‘ਚ ਹਥਿਆਰ ਫੜੀ ਸਿੱਧੂ ਹੁਣ ਚੋਣ ਪ੍ਰਚਾਰ ਦੌਰਾਨ ਬਿਲਕੁਲ ਬੀਬਾ ਰਾਣਾ ਬਣ ਗਿਆ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀਆਂ ਅਪੀਲਾਂ ਵੀ ਕਰ ਰਿਹਾ ਹੈ।

3 4

ਦੱਸ ਦਈਏ ਕਿ ਉਸਦੀ ਮਾਂ ਚਰਨ ਕੌਰ ਵੱਲੋਂ ਸਿੱਧੂ ਮੂਸੇਵਾਲਾ ਨੇ ਪਿੰਡ ਲਈ ਸਾਫ ਪੀਣ ਵਾਲਾ ਪਾਣੀ, ਸੀਵਰੇਜ ਪ੍ਰਣਾਲੀ ਆਦਿ ਮੁੱਦਿਆਂ ਨੂੰ ਮੁੱਖ ਰੱਖੇ ਹਨ। ਹੁਣ ਮਾਂ ਦੀ ਵੀ ਇੱਛਾ ਹੈ ਕਿ ਪੁੱਤ ਦੇ ਗਾਇਕੀ ਕਰੀਅਰ ਵਾਂਗੂੰ ਉਨ੍ਹਾਂ ਦੀ ਸਿਆਸਤ ਵੀ ਚਮਕੇ ਅਤੇ ਪਿੰਡ ਦੀ ਨੁਹਾਰ ਵੀ ਬਦਲੇ।

4 3

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button