ਸਿਰਾਜ ਤੇ ਨਸਲਵਾਦੀ ਟਿੱਪਣੀ ਕਰਨ ਵਾਲੇ 6 ਦਰਸ਼ਕਾਂ ਨੂੰ ਆਸਟ੍ਰੇਲਿਆ ਕ੍ਰਿਕੇਟ ਨੇ ਦਿੱਤੀ ਕਲੀਨ ਚਿੱਟ
ਆਸਟ੍ਰੇਲਿਆ : ਆਸਟ੍ਰੇਲਿਆ ਕ੍ਰਿਕੇਟ ਨੇ ਬੁੱਧਵਾਰ ਨੂੰ ਬਿਆਨ ‘ਚ ਕਿਹਾ ਕਿ ਸਿਡਨੀ ਟੈਸਟ ਦੇ ਦੋਰਾਨ ਭਾਰਤੀ ਗੇਂਦਬਾਜ ਮੁਹੰਮਦ ਸਿਰਾਜ ਤੇ ਨਸਲਵਾਦੀ ਟਿੱਪਣੀ ਕੀਤੀ ਗਈ ਸੀ ਪਰ ਹੁਣ ਉਹ 6 ਦਰਸ਼ਕਾਂ ਨੂੰ ‘ਕਲੀਨ ਚੀਟ’ ਦੇ ਦਿਤੀ ਗਈ ਜਿਨ੍ਹਾਂ ਨੂੰ ਉਸ ਘਟਨਾਂ ਦੌਰਾਣ ਬਾਹਰ ਕੱਢਿਆ ਗਿਆ ਸੀ। ਕ੍ਰਿਕੇਟ ਆਸਟ੍ਰੇਲਿਆ ਨੇ ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ ਨੂੰ ਆਪਣੀ ਰਿਪੋਰਟ ਦਿੱਤੀ ਹੈ।
ਅੱਧੀ ਰਾਤ ਨੂੰ ਲਾਲ ਕਿਲ੍ਹੇ ‘ਚੋਂ ਲਾਈਵ ਹੋਇਆ ਕਿਸਾਨ!ਦੱਸਿਆ ਪੁਲਿਸ ਨੇ ਅੰਦਰ ਰਾਤ ਨੂੰ ਕੀ-ਕੀ ਕੀਤਾ?
ਸੀਏ ਦੇ ‘ਇੰਟੀਗ੍ਰਿਟੀ ਅਤੇ ਸੁਰੱਖਿਆ’ ਇੰਚਾਰਜ ਸੀਨ ਕਾਰੋਲ ਨੇ ਕਿਹਾ, ‘ਜਾਂਚ ਤੋਂ ਪਤਾ ਲੱਗਿਆ ਹੈ ਕਿ ਮੀਡੀਆ ਨੇ ਸਿਡਨੀ ਟੈਸਟ ਦੇ ਚੌਥੇ ਦਿਨ 86ਵੇਂ ਓਵਰ ‘ਚ ਜਿਹੜੇ ਦਰਸ਼ਕਾ ਦੀ ਤਸਵੀਰ ਲੀਤੀ ਸੀ, ਉਹਨਾਂ ਲੋਕਾਂ ਨੇ ਨਸਲਵਾਦੀ ਟਿੱਪਣੀ ਨਹੀ ਕੀਤੀ ਸੀ। ਕ੍ਰਿਕੇਟ ਆਸਟ੍ਰੇਲਿਆ ਨੇ ਇਸ ਘਟਨਾ ਲਈ ਇਕ ਬਾਰ ਫਿਰ ਤੋਂ ਭਾਰਤੀ ਕ੍ਰਿਕੇਟ ਤੋਂ ਮੁਆਫ਼ੀ ਮੰਗੀ ਹੈ। ਉਹਨਾ ਨੇ ਕਿਹਾ ਕਿ, ‘ਘੱਟਨਾ ਦੇ ਸਮੇਂ ਵੀ ਅਸੀਂ ਕਿਹਾ ਸੀ ਕੇ ਇਸ ਤਰ੍ਹਾਂ ਦੀ ਗੱਲ ਨੂੰ ਬਿਲਕੁਲ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਬਾਰਡਰ – ਗਾਵਸਕਰ ਟਰਾਫੀ ਦੇ ਮੇਜਬਾਨ ਹੋਣ ਦੇ ਨਾਤੇ ਅਸੀ ਭਾਰਤੀ ਕ੍ਰਿਕੇਟ ਤੋਂ ਮੁਆਫੀ ਮੰਗਦੇ ਹਾਂ।
🔴LIVE | ਕੇਂਦਰ ਦਾ ਵੱਡਾ ਐਕਸ਼ਨ,ਬਾਰਡਰ ਹੋਣਗੇ ਸਾਰੇ ਖਾਲ੍ਹੀ!ਹਾਈਅਲਰਟ ਜਾਰੀ!ਕਿਸਾਨ ਜਥੇਬੰਦੀਆਂ ਵੀ ਹੈਰਾਨ
ਤੀਸਰੇ ਟੈਸਟ ਦੇ ਚੌਥੇ ਦਿਨ ਸਿਰਾਜ ਨੇ ਦਰਸ਼ਕਾਂ ਵਲੋਂ ਨਸਲੀਏ ਨਸਲੀ ਟਿੱਪਣੀ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਕੁੱਝ ਸਮੇਂ ਲਈ ਖੇਲ ਨੂੰ ਰੋਕਣਾ ਪਿਆ। ਪੁਲੀਸ ਨੇ 6 ਦਰਸ਼ਕਾਂ ਨੂੰ ਮੈਦਾਨ ਤੋਂ ਬਾਹਰ ਕਰ ਦਿੱਤਾ ਸੀ। ਬੀਸੀਸੀਆਈ ਨੇ ਇਸ ਘਟਨਾ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.