Press ReleasePunjabTop News
ਸ਼੍ਰੋਮਣੀ ਅਕਾਲੀ ਵੱਲੋ 13 ਅਪ੍ਰੈਲ ਨੂੰ ਤਲਵੰਡੀ ਸਾਬੋ ਹੋਵੇਗੀ “ਮੀਰੀ ਪੀਰੀ ਖਾਲਿਸਤਾਨੀ ਕਾਨਫ਼ਰੰਸ

ਤਲਵੰਡੀ ਸਾਥੋ, ( ) ਤਖ਼ਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਥੋ ਦੀ ਪਵਿੱਤਰ ਧਰਤੀ ਤੇ ਹਰ ਸਾਲ ਦੀ ਤਰਾਂ 13 ਅਪ੍ਰੈਲ ਨੂੰ ” ਮੀਰੀ ਪੀਰੀ ਖਾਲਿਸਤਾਨੀ ਕਾਨਫ਼ਰੰਸ ” ਕੀਤੀ ਜਾਵੇਗੀ, ਜਿਥੇ ਸਿਆਸੀ ਅਤੇ ਪੰਥਕ ਵਿਚਾਰਾਂ ਹੋਣਗੀਆਂ, ਇਹ ਫੈਸਲਾਂ ਅੱਜ ਪਾਰਟੀ ਦੀ ਦੂਸਰੇ ਦਿਨ ਦੀ ਵਿਚਾਰ ਵਟਾਂਦਰਾ ਮੀਟਿੰਗ ਤੋੰ ਬਾਅਦ ਪਾਰਟੀ ਪ੍ਰਧਾਨ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਥਕ ਸੋਚ ਨੂੰ ਉਭਾਰਨਾ, ਸਿੱਖ ਕੌਮ ਵਿੱਚ ਸਿਆਸੀ ਚੇਤਨਾ ਪੈਦਾ ਕਰਨੀ ਅਤੇ ਪੰਥਕ ਏਕਤਾ ਲਈ ਸੁਹਿਰਦਤਾ ਨਾਲ ਯਤਨ ਕਰਨੇ ਇਸ ਕਾਨਫ਼ਰੰਸ ਦਾ ਮੁੱਖ ਮਕਸਦ ਹੋਵੇਗਾ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਵਿੱਚ ਆਏ ਨਿਘਾਰ, ਪ੍ਰਬੰਧਕਾਂ ਵੱਲੋਂ ਗੁਰੂ ਦੀ ਗੋਲਕ ਦੀ ਦੁਰਵਰਤੋੰ, ਸੰਗਤਾਂ ਦੀ ਸਰਧਾ ਨਾਲ ਭੇੰਟ ਮਾਇਆ ਨੂੰ ਬਾਦਲ ਪਰਿਵਾਰ ਦੇ ਸਿਆਸੀ ਹਿੱਤਾ ਦੀ ਪੂਰਤੀ ਲਈ ਵਰਤਿਆ ਜਾਂਦਾ ਰਿਹਾ। ਇਸ ਕਾਬਜ ਧਿਰ ਨੂੰ ਗੁਰੂ ਘਰਾਂ ਦੇ ਪ੍ਰਬੰਧ ਤੋੰ ਦੂਰ ਕਰਨ ਲਈ ਸਿੱਖ ਕੌਮ ਨੂੰ ਸ੍ਰੋਮਣੀ ਕਮੇਟੀ ਮੈਂਬਰਾਂ ਦੀ ਚੋਣ ਸਾਫ ਅਕਸ ਅਤੇ ਪੰਥਕ ਸਿਧਾਂਤਾਂ ਤੇ ਪਹਿਰੇਦਾਰ ਸਿੱਖਾਂ ਨੂੰ ਸੌਪਣੀ ਪਵੇਗੀ।
ਸ਼ ਮਾਨ ਨੇ ਕਿਹਾ ਕਿ ਪਾਰਟੀ ਹੁਣੇ ਤੋੰ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਚੋਣ ਲਈ ਤਿਆਰੀ ਵਿੱਚ ਹੈ, ਜਲਦੀ ਹੀ ਚੋਣ ਮੈਨੀਫੈਸਟੋ ਤਿਆਰ ਕਰਕੇ ਸਿੱਖ ਸੰਗਤਾਂ ਵਿੱਚ ਭੇਜਿਆ ਜਾਵੇਗਾ ।ਇਸ ਮੈਨੀਫੈਸਟੋ ਦੇ ਪ੍ਰਚਾਰ ਹਿੱਤ ਵੱਖ ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਸੈਮੀਨਾਰਾ ਅਤੇ ਮੀਟਿੰਗਾਂ ਰਾਹੀ ਇੱਕ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਸਿੱਖ ਪਾਰਲੀਮੈਂਟ ਦੀ ਵਿਲੱਖਣ ਅਤੇ ਨਿਆਰੀ ਹੋੰਦ ਦੀ ਮੁੱੜ ਸੁਰਜੀਤੀ ਲਈ ਸਿੱਖੀ ਦੇ ਪ੍ਰਚਾਰ ਪਸਾਰ ਲਈ ਕੰਮ ਹੋ ਸਕੇ। ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਜਾਰੀ ਹੈ ਜਦੋਂ ਸਾਰੇ ਇਲਾਕਿਆਂ ਵਿੱਚ ਮੈਂਬਰਸ਼ਿਪ ਭਰਤੀ ਪੂਰੀ ਹੋ ਜਾਵੇਗੀ ਤਾਂ ਤਰੁੰਤ ਬਾਅਦ ਪਾਰਟੀ ਦਾ ਡੈਲੀਗੇਟ ਇਜਲਾਸ ਬੁਲਾਇਆ ਜਾਵੇਗਾ ।
ਇਸ ਮੀਟਿੰਗ ਵਿੱਚ ਸੇਰੇ ਪੰਜਾਬ ਅਕਾਲੀ ਦਲ ਦੇ ਪ੍ਰਧਾਨ ਸ਼ ਗੁਰਦੀਪ ਸਿੰਘ ਬਠਿੰਡਾ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕਰਦਿਆ ਪੰਥਕ ਸਿੱਧਾਂਤਾਂ ਅਤੇ ਕੌਮੀ ਕਾਰਜਾਂ ਰਾਹੀ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪ੍ਰਸੰਸਾ ਕੀਤੀ, ਉਹਨਾਂ ਪੰਜਾਬ ਦੀ ਜੁਆਨੀ ਨੂੰ ਨਸਿਆ ਤੋੰ ਬਚਾਉਣ, ਬੰਦੀ ਸਿੰਘਾਂ ਦੀ ਰਿਹਾਈ, ਕਿਸਾਨੀ ਸੰਘਰਸ਼, ਰੰਘਰੇਟੇ ਸਿੱਖਾਂ ਦੀਆ ਸਮੱਸਿਆਵਾਂ ਦੇ ਹੱਲ ਅਤੇ ਕੌਮੀ ਸੰਘਰਸ਼ ਦੀ ਮਜਬੂਤੀ ਲਈ ਪੰਥਕ ਏਕਤਾ ਲਈ ਯਤਨਸ਼ੀਲ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ ਇਮਾਨ ਸਿੰਘ ਮਾਨ , ਪ੍ਰੋਫੈਸਰ ਮਹਿੰਦਰਪਾਲ ਸਿੰਘ, ਹਰਪਾਲ ਸਿੰਘ ਬਲੇਰ , ਸ਼ ਕੁਲਦੀਪ ਸਿੰਘ ਭਾਗੋਵਾਲ, ਮਾਸਟਰ ਕਰਨੈਲ ਸਿੰਘ ਨਾਰੀਕੇ , ਗੁਰਜੰਟ ਸਿੰਘ ਕੱਟੂ (ਸਾਰੇ ਜਨਰਲ ਸਕੱਤਰ ), ਪਰਮਿੰਦਰ ਸਿੰਘ ਵਾਲਿਆਂਵਾਲੀ , ਹਰਭਜਨ ਸਿੰਘ ਕਸ਼ਮੀਰੀ, ਬਲਰਾਜ ਸਿੰਘ ਮੋਗਾ, ਗੁਰਚਰਨ ਸਿੰਘ ਭੁੱਲਰ, ਗੁਰਨੈਬ ਸਿੰਘ ਰਾਮਪੁਰਾ,ਜਤਿੰਦਰ ਸਿੰਘ ਥਿੰਦ,ਬੀਬੀ ਰਾਜਿੰਦਰਕੌਰ ਜੈਤੋੰ(ਸਾਰੇ ਮੈਂਬਰ ਪੀ ਏ ਸੀ ), ਯੂਥ ਪ੍ਰਧਾਨ ਤੇਜਿੰਦਰ ਸਿੰਘ ਦਿਓਲ, ਬੀਬੀ ਮਨਦੀਪ ਕੌਰ ਸੰਧੂ, ਯਾਦਵਿੰਦਰ ਸਿੰਘ ਭਾਗੀ ਬਾਂਦਰ ਕਾਰਜਕਾਰੀ ਜਿਲ੍ਹਾਂ ਪ੍ਰਧਾਨ ਬਠਿੰਡਾ,
ਗੁਰਚਰਨ ਸਿੰਘ ਕੋਟਲੀ ਵਰਕਿੰਗ ਕਮੇਟੀ ਮੈਂਬਰ ਪੰਜਾਬ, ਡਾ ਗੁਰਬਚਨ ਸਿੰਘ ਪੁਆਰ, ਬਲਵੰਤ ਸਿੰਘ ਢਿੱਲੋਂ, ਲਛਮਣ ਸਿੰਘ ਸ਼ੇਰਗੜ੍ਹ, ਗੁਰਦੀਪ ਸਿੰਘ ਮੰਡੀ ਕਲਾ, ਉਜਲ ਸਿੰਘ ਮੰਡੀ ਕਲਾਂ , ਬਲਵੀਰ ਸਿੰਘ ਬੱਛੋਆਣਾ, ਲਵਪ੍ਰੀਤ ਸਿੰਘ ਅਕਲੀਆ , ਰਜਿੰਦਰ ਸਿੰਘ ਜਵਾਰਕੇ, ਰਜਿੰਦਰ ਸਿੰਘ ਐਮ ਸੀ ਕੋਟ ਸਮੀਰ , ਹਰਭਗਵਾਨ ਸਿੰਘ , ਗੁਰਜੀਤ ਸਿੰਘ, ਬੀਬੀ ਸਿਮਰਜੀਤ ਕੌਰ ਰਾਮਪੁਰਾ, ਬਲਵਿੰਦਰ ਸਿੰਘ ਕਾਕਾ, ਗੁਰਦੀਪ ਸਿੰਘ ਮਂਲਾ, ਬਲਦੇਵ ਸਿੰਘ ਬੜਿੰਗ, ਗੁਰਬਖਸ਼ ਸਿੰਘ ਰੂਬੀ,ਸੁਖਰਾਜ ਸਿੰਘ ਉਦੇਕਰਨ, ਮੁਖਤਿਆਰ ਸਿੰਘ ਡਡਵਿੰਡੀ, ਦਰਸ਼ਨ ਸਿੰਘ ਦਲੇਰ, ਬੀਬੀ ਹਰਪਾਲ ਕੌਰ, ਹਰਦੀਪ ਸਿੰਘ ਸਹਿਜਪੁਰਾ, ਖਜਾਨ ਸਿੰਘ ਹਰਿਆਣਾ, ਉਪਿੰਦਰ ਪ੍ਰਤਾਪ ਸਿੰਘ, ਗੁਰਜੰਟ ਸਿੰਘ ਸਾਦਿਕ, ਬਲਵਿੰਦਰ ਸਿੰਘ ਗਾਜੀਪੁਰ, ਜੋਗਾ ਸਿੰਘ ਅਤੇ ਅਵਤਾਰ ਸਿੰਘ ਲੀਲਾ ਬਰਨਾਲਾ ਆਦਿ ਆਗੂ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.