NewsBreaking NewsD5 specialPunjab

ਸਰਬੱਤ ਦਾ ਭਲਾ ਟਰੱਸਟ ਵੱਲੋਂ ਡੀਸੀਪੀ ਅਸ਼ਵਨੀ ਕਪੂਰ ਨੇ ਨੋਬਲ ਫਾਊਨੇਸ਼ਨ ਨੂੰ ਪੰਜ ਲੱਖ ਦਾ ਚੈੱਕ ਕੀਤਾ ਭੇਂਟ

ਲੁਧਿਆਣਾ : ਸਰਬੱਤ ਦਾ ਭਲਾ ਟਰੱਸਟ ਦੇ ਵੱਲੋਂ ਅੱਜ ਨੋਬਲ ਫਾਊਨੇਸ਼ਨ ਦੇ ਸੰਸਥਾਪਕ ਰਾਜਿੰਦਰ ਸ਼ਰਮਾ ਨੂੰ ਡੀਸੀਪੀ ਅਸ਼ਵਨੀ ਕਪੂਰ ਨੇ ਪੰਜ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਹੈ। ਸਮਾਜ ਸੇਵੀ ਸੰਸਥਾ ਜੱਥੇਬੰਦੀ ਨੋਬਲ ਫਾਊਨੇਸ਼ਨ ਲੋੜਵੰਦਾਂ ਦੀ ਦਿਲ ਖੋਲ ਕੇ ਮਦਦ ਕਰਦੀ ਹੈ। ਇਹ ਜਥੇਬੰਦੀ ਬਿਨ੍ਹਾਂ ਕਿਸੇ ਸਵਾਰਥ ਦੇ ਝੁਗੀ ਝੋਪੜੀ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਨੇਕ ਕਾਰਜ ਕਰਦੀ ਆ ਰਹੀ ਹੈ। ਨੋਬਲ ਫਾਊਨੇਸ਼ਨ ਦੇ ਸੰਸਥਾਪਕ ਰਾਜਿੰਦਰ ਸ਼ਰਮਾ ਨੇ ਦੱਸਿਆ ਹੈ ਕਿ ਸੰਸਥਾ ਝੁਗੀ ਝੋਪੜੀ ਦੇ ਬੱਚਿਆਂ ਤੋਂ ਇਲਾਵਾ ਉਨ੍ਹਾਂ ਬੱਚਿਆਂ ਨੂੰ ਸਿੱਖਿਆ ਦਵਾਉਣ ਦਾ ਕਾਰਜ ਕਰ ਰਹੀ ਹੈ ਜੋ ਸਕੂਲ ਜਾਣ ਤੋਂ ਅਸਮਰਥ ਹਨ।

ਮੰਤਰੀਆਂ ਤੇ ਅਫਸਰਾਂ ਦੇ ਆਪਸੀ ਝਗੜੇ ਤੋਂ ਬਾਅਦ ਹੁਣ CAPTAIN ਦੇ ਅਸਤੀਫੇ ਦੀ ਉੱਠੀ ਮੰਗ, ਕੁਰਸੀ ਬਚਾ ਪਾਉਣਗੇ CAPTAIN?

ਉਨ੍ਹਾਂ ਨੇ ਦੱਸਿਆ ਕਿ ਸਮਾਜ ਨੂੰ ਸਿੱਖਿਅਤ ਕਰਨਾ ਹੀ ਉਨ੍ਹਾਂ ਫਾਊਡੇਸ਼ਨ ਦਾ ਇੱਕੋਂ ਇੱਕ ਟੀਚਾ ਹੈ। ਇਸ ਮੌਕੇ ਡੀਸੀਪੀ ਲੁਧਿਆਣਾ ਸ਼੍ਰੀ ਅਸ਼ਵਨੀ ਕਪੂਰ ਨੇ ਸਰਬੱਤ ਦਾ ਭਲਾ ਟਰੱਸਟ ਦੇ ਸਰਪ੍ਰਸਤ ਐਸ.ਪੀ.ਐਸ ਓਬਰਾਏ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਨੋਬਲ ਫਾਊਨੇਸ਼ਨ ਵੱਲੋਂ ਲੋੜਵੰਦਾਂ ਨੂੰ ਸਿੱਖਿਅਤ ਕਰਨ ਦੇ ਉਪਰਾਲੇ ਦੀ ਵੀ ਭਰਪੂਰ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਟਰੱਸਟ ਦੇ ਸਰਪ੍ਰਸਤ ਇਕਬਾਲ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ, ਸੁਖਜਿੰਦਰ ਸਿੰਘ ਗਿੱਲ, ਸ਼ਿਗਮਾ ਕਾਲਜ਼ ਦੇ ਮੈਨੇਜਿੰਗ ਡਾਇਰੈਕਟਰ ਚੰਦਰ ਭਨੋਟ, ਸੁਸ਼ੀਲ ਭਨੋਟ, ਹਰਿੰਦਰ ਸਿੰਘ ਰੂਕਬਾ, ਅਮਰਦੀਪ ਸਿੰਘ, ਸੁਖਪ੍ਰੀਤ ਸਿੰਘ ਅਤੇ ਤਜਿੰਸਰ ਸਿੰਘ ਲੱਕੀ ਆਦਿ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button