ਵਿਵਾਦਾਂ ‘ਚ ਕਾਂਗਰਸੀ MLA ਅੰਗਦ ਸਿੰਘ | ਜਥੇਦਾਰ ਨੇ ਕਰਤਾ ਵੱਡਾ ਐਲਾਨ | Congress | MLA Angad Singh

ਰੂਪਨਗਰ : ਇਹ ਨਵਾਂ ਸ਼ਹਿਰ ਦੇ ਨਜ਼ਦੀਕ ਪਿੰਡ ਨੰਗਲ ਛਾਂਗਾ ਦਾ 22 ਸਾਲਾ ਨੌਜਵਾਨ ਵਰਿੰਦਰ ਸਿੰਘ ਹੈ। ਜਿਸ ਨੇ ਖੁਦਕੁਸ਼ੀ ਤੋਂ ਪਹਿਲਾਂ ਇਹ ਵੀਡੀਓ ਬਣਾਈ ਜਿਸ ‘ਚ ਕਾਂਗਰਸੀ ਵਿਧਾਇਕ ਸਣੇ ਕਈਆਂ ਦੇ ਨਾਮ ਉਜਾਗਰ ਕੀਤੇ। ਵੀਡੀਓ ‘ਚ ਵਰਿੰਦਰ ਸਿੰਘ ਕਹਿ ਰਿਹਾ ਹੈ ਕਿ ਉਹ ਇਹਨਾਂ ਦੀ ਧੱਕੇਸ਼ਾਹੀ ਤੋਂ ਪ੍ਰੇਸ਼ਾਨ ਹੋ ਕੇ ਇਹ ਕਦਮ ਚੁੱਕ ਰਿਹਾ ਹੈ। ਮਾਮਲਾ ਜ਼ਮੀਨੀ ਵਿਵਾਦ ਦਾ ਦੱਸਿਆ ਜਾ ਰਿਹਾ ਹੈ। ਵਿਵਾਦਾਂ ‘ਚ ਕਾਂਗਰਸੀ ਵਿਧਾਇਕ ਅੰਗਦ ਸਿੰਘ ਸੈਣੀ ਦਾ ਨਾਮ ਆ ਰਿਹਾ ਹੈ।
Anandpur Sahib ਲੰਗਰ ਮਾਮਲਾ | SGPC ਪ੍ਰਧਾਨ Longowal ਦਾ Action
ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਦੇ ਨਾਲ ਅਕਾਲੀ ਦਲ ਨੇ ਕਾਂਗਰਸੀ ਵਿਧਾਇਕ ਅੰਗਦ ਸੈਣੀ ਤੇ ਮੁਲਜ਼ਮਾਂ ਖਿਲਾਫ਼ ਕਤਲ ਕੇਸ ਦਰਜ ਕਰਵਾਉਣ ਲਈ ਮੋਰਚਾ ਖੋਲ੍ਹ ਦਿੱਤਾ ਹੈ। ਮ੍ਰਿਤਕ ਦੇ ਪਿਤਾ ਅਤੇ ਭਰਾ ਨੇ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਸਿੱਖ ਨੌਜਵਾਨ ਦੀ ਖ਼ੁਦਕੁਸ਼ੀ ਦਾ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੱਕ ਵੀ ਪਹੁੰਚ ਗਿਆ ਹੈ। ਜਥੇਦਾਰ ਨੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ। ਸ਼੍ਰੋਮਣੀ ਕਮੇਟੀ ਨੂੰ ਵੀ ਕਮੇਟੀ ਬਣਾ ਕੇ ਖ਼ੁਦਕੁਸ਼ੀ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੇ ਹੁਕਮ ਦਿੱਤੇ ਹਨ।
ਖ਼ੁਸ਼ਖ਼ਬਰੀ | ਪੰਜਾਬ ‘ਚ 4245 ਸਰਕਾਰੀ ਨੌਕਰੀਆਂ ਨੂੰ ਹਰੀ ਝੰਡੀ, ਕਰੋ ਅਪਲਾਈ | Government Jobs in Punjab
ਇਜ਼ਲਾਮਾਂ ‘ਚ ਘਿਰੇ ਵਿਧਾਇਕ ਅੰਗਦ ਸਿੰਘ ਸੈਣੀ ਨਾਲ ਜਦੋਂ ਡੀ 5 ਚੈਨਲ ਪੰਜਾਬੀ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੌਜਵਾਨ ਦੀ ਮੌਤ ਦੇ ਅਫ਼ਸੋਸ ਜਤਾਉਂਦਿਆਂ ਪੂਰੇ ਮਾਮਲੇ ਤੋਂ ਪਰਦਾ ਚੁੱਕਿਆ ਹੈ। ਘਟਨਾ ਸਬੰਧੀ ਡੀਐਸਪੀ ਨਵਾਂਸ਼ਹਿਰ ਦਾ ਕਹਿਣਾ ਹੈ ਕਿ ਮ੍ਰਿਤਕ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਸੀਸੀਟੀਵੀ ‘ਚ ਵੇਖੋ LIVE | Punjab | Latest News
ਮ੍ਰਿਤਕ ਨੌਜਵਾਨ ਦੀ ਵਾਇਰਲ ਵੀਡੀਓ ਵਿਚ ਜਿਸ ਦਾ ਨਾਮ ਲੈ ਰਿਹਾ ਹੈ ਉਹਨਾਂ ਲੋਕਾਂ ‘ਤੇ ਕਾਰਵਾਈ ਹੋਵੇਗੀ। ਵਰਿੰਦਰ ਹੁਣ ਇਸ ਦੁਨੀਆ ‘ਚ ਨਹੀਂ ਰਿਹਾ ਪਰ ਇਲਜ਼ਾਮ ਸਭ ਦੇ ਸਾਹਮਣੇ ਹਨ। ਮਰਨ ਤੋਂ ਪਹਿਲਾਂ ਉਸ ਨੇ ਹਰ ਉਸ ਸ਼ਖਸ ਦਾ ਨਾਮ ਲਿਆ। ਜਿਸ ਕਾਰਨ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ। ਕੀ ਹੁਣ ਵਰਿੰਦਰ ਦੇ ਪਰਿਵਾਰ ਨੂੰ ਇਨਸਾਫ਼ ਮਿਲੇਗਾ ਜਿੰਨਾਂ ਦਾ 21 ਸਾਲ ਦਾ ਪੁੱਤ ਚੜ੍ਹਦੀ ਜਵਾਨੀ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.