NewsBreaking NewsD5 specialPoliticsPunjab

ਲੌਂਗੋਵਾਲ ਨੂੰ ਮੂੰਹ ‘ਤੇ ਹੀ ਪੈ ਗਿਆ ਬੈਂਸ, ਪ੍ਰਧਾਨ ਜੀ ਨੂੰ ਹੱਥਾਂ ਪੈਰਾਂ ਦੀ ਪੈ ਗਈ? (ਵੀਡੀਓ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2019-20 ਦੇ ਲਈ 12 ਅਰਬ ਪੰਜ ਕਰੋੜ ਤਿੰਨ ਲੱਖ ਰੁਪਏ ਦਾ ਬਜਟ ਪਾਸ ਕੀਤਾ। ਸਾਲ 2019-20 ਦੌਰਾਨ ਸਰਬਸੰਮਤੀ ਨਾਲ ਇਹ ਬਜਟ ਪਾਸ ਕੀਤਾ ਗਿਆ, ਜੋ ਪਿਛਲੇ ਸਾਲ ਦੇ 11 ਅਰਬ 59 ਕਰੋੜ 67 ਲੱਖ ਰੁਪਏ ਦੇ ਬਜਟ ਤੋਂ ਤਕਰੀਬਨ 45 ਕਰੋੜ ਰੁਪਏ ਵੱਧ ਹੈ। ਇਸ ਬਜਟ ‘ਚ ਧਰਮ ਪ੍ਰਚਾਰ ਲਈ 84 ਕਰੋੜ ਰੁਪਏ,ਵਿੱਦਿਅਕ ਅਦਾਰਿਆਂ ਲਈ 238 ਕਰੋੜ ਰੁਪਏ,ਨਵੀਆਂ ਸਰਾਵਾਂ ਬਣਾਉਣ ਲਈ 8 ਕਰੋੜ ਰੁਪਏ,ਗੁਰੂਦੁਆਰਾ ਸਾਹਿਬਾਨ `ਚ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਜਨਰੇਟਰ ਲੈਣ ਦੇ 29 ਕਰੋੜ 89 ਲੱਖ ਰੁਪਏ,ਸਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ 280 ਕਰੋੜ ਰੁਪਏ, ਜਨਰਲ ਬੋਰਡ ਫੰਡ 72 ਕਰੋੜ 50 ਲੱਖ ਰੁਪਏ, ਟਰੱਸਟ ਫੰਡ ਲਈ 50 ਕਰੋੜ 60 ਲੱਖ ਰੁਪਏ ਅਤੇ ਮਾਰੂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ, ਗ਼ਰੀਬ ਬੱਚਿਆਂ ਦੀ ਪੜ੍ਹਾਈ ਅਤੇ ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਦੀ ਮਦਦ ਲਈ ਇੱਕ ਕਰੋੜ 95 ਲੱਖ ਰੁਪਏ,ਕੁਦਰਤੀ ਆਫ਼ਤਾਂ ਲਈ 70 ਲੱਖ ਰੁਪਏ,ਧਰਮੀ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ 2 ਕਰੋੜ ਰੁਪਏ,ਸਿੱਖ ਇਤਿਹਾਸ ਦੀ ਖੋਜ ਅਤੇ ਹੋਰ ਪੁਰਾਤਨ ਗ੍ਰੰਥਾਂ ਦੀ ਛਪਾਈ ਲਈ 70 ਲੱਖ ਰੁਪਏ,ਵਿਦੇਸ਼ਾਂ ‘ਚ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਅਨੁਸਾਰ ਛਪਾਈ ਲਈ 2 ਕਰੋੜ 50 ਲੱਖ ਰੁਪਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਲਈ 12 ਕਰੋੜ 63 ਲੱਖ ਰੁਪਏ ਰੱਖੇ ਗਏ ਹਨ।

Read Also SGPC ਤੇ ਬਾਦਲਾਂ ਦੀਆਂ ਜੜ੍ਹਾਂ ਹਲਾਉਣ ਲਈ ਬੈਂਸ ਨੇ ਕੀਤੀ ਤਿਆਰੀ ਲੌਂਗੋਵਾਲ ਨੂੰ ਆਏ ਪਸੀਨੇ

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਅਤੇ ਚੀਫ਼ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰ ਕਮੇਟੀ ਮੈਂਬਰ ਹਾਜ਼ਰ ਸਨ। ਸ਼੍ਰੋਮਣੀ ਕਮੇਟੀ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਫੈਸਲੇ ਲਈ ਭਾਰਤ-ਪਾਕਿਸਤਾਨ ਦੋਂਨਾਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਬਜਟ ਇਜਲਾਸ ਕਾਫੀ ਹੰਗਾਮੇ ਭਰਿਆ ਰਿਹਾ, ਜਿੱਥੇ ਮੈਂਬਰਾਂ ਨੇ ਬਰਗਾੜੀ ਕਾਂਡ ਅਤੇ ਮੁਲਾਜ਼ਮਾਂ ਦੀ ਭਰਤੀ ਵਿੱਚ ਧਾਂਦਲੀ ਦੇ ਮੁੱਦੇ `ਤੇ ਤਲਖ਼ ਕਲਾਮੀ ਵੀ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button