Breaking NewsD5 specialNewsPunjabTop News

ਪੰਜਾਬ ਕਾਂਗਰਸ ‘ਚ ਉੱਠੇ ਬਗਾਵਤੀ ਸੁਰ, ਕੈਬਨਿਟ ਮੰਤਰੀ ਚੰਨੀ ਦੇ ਘਰ ਹੋਈ ਵੱਡੇ ਨੇਤਾਵਾਂ ਦੀ ਅਹਿਮ ਮੀਟਿੰਗ

ਚੰਡੀਗੜ੍ਹ : ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ‘ਚ ਇੱਕ ਵਾਰ ਫਿਰ ਤੋਂ ਬਗਾਵਤੀ ਸੁਰਾਂ ਨੇ ਪਾਰਟੀ ਆਲਾ ਕਮਾਨ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਲਗਾਤਾਰ ਇਸ ਮਾਮਲੇ ‘ਚ ਇਲਜ਼ਾਮਾਂ ਦਾ ਸਿਲਸਿਲਾ ਵਧਣ ਲੱਗਾ ਹੈ। ਇਸ ਤੋਂ ਇਲਾਵਾ ਨਵਜੋਤ ਸਿੱਧੂ ਦੇ ਨਜ਼ਦੀਕੀਆਂ ਦੇ ਖਿਲਾਫ ਹੋਈ ਵਿਜੀਲੈਂਸ ਕਾਰਵਾਈ ਨੇ ਇਸ ਮਾਮਲੇ ਨੂੰ ਹੋਰ ਭੜਕਾ ਦਿੱਤਾ ਹੈ। ਇਸ ਦੇ ਚੱਲਦਿਆਂ ਅੱਜ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ‘ਚ 5 ਮੰਤਰੀਆਂ ਅਤੇ 7 ਵਿਧਾਇਕਾਂ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ‘ਚ ਕੈਬਨਿਟ ਮੰਤਰੀ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ, ਵਿਧਾਇਕ ਪ੍ਰਗਟ ਸਿੰਘ ਸਮੇਤ ਕਈ ਹੋਰ ਵੱਡੇ ਨੇਤਾ ਸ਼ਾਮਿਲ ਹੋਏ।

🔴LIVE ਗ੍ਰਹਿ ਮੰਤਰੀ ਨੇ ਕੀਤੀ ਮੀਟਿੰਗ,ਨਿਕਲੇਗਾ ਕਿਸਾਨਾਂ ਦਾ ਹੱਲ!2ਮੰਤਰੀਆਂ ’ਤੇ ਪਰਚਾ ਦਰਜ,ਰਾਤੋਂ ਰਾਤ ਹਿੱਲੀ ਸਰਕਾਰ!

ਮੰਨਿਆ ਜਾ ਰਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਦੇ ਨਾਲ ਇਸ ਮਾਮਲੇ ਦੇ ਜਿਕਰ ਕਰਨ ਤੋਂ ਬਾਅਦ ਹੀ ਅੱਜ ਦੀ ਮੀਟਿੰਗ ਕੀਤੀ ਜਾ ਰਹੀ ਹੈ। ਉਂਮੀਦ ਹੈ ਕਿ ਇਸ ਮੀਟਿੰਗ ਤੋਂ ਬਾਅਦ ਪਾਰਟੀ ਤੋਂ ਨਾਰਾਜ਼ ਚੱਲ ਰਹੇ ਉਨ੍ਹਾਂ ਨੇਤਾਵਾਂ ਨੂੰ ਮਨਾਇਆ ਜਾ ਸਕੇਗਾ ਜਿਨ੍ਹਾਂ ਨੂੰ ਕੁਝ ਸ਼ਿਕਾਇਤਾਂ ਹਨ।

ਸਵੇਰੇ-ਸਵੇਰੇ ਰਾਜੇਵਾਲ ਨੇ ਕਰਤਾ ਵੱਡਾ ਐਲਾਨ.ਖੱਟਰ ਤੇ ਮੋਦੀ ਨੂੰ ਪਾਤੀ ਬਿਪਤਾ,ਮੁੜ ਟੁੱਟਣਗੇ ਬੈਰੀਕੇਡ?,

ਉਥੇ ਹੀ ਇਸ ਮਾਮਲੇ ‘ਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਪੂਰੇ ਮਾਮਲੇ ‘ਤੇ ਹਾਈਕਮਾਨ ਨੂੰ ਫੈਸਲਾ ਲੈਣਾ ਹੀ ਪਵੇਗਾ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਗੱਲ ਸਮਝਣੀ ਪਵੇਗੀ ਕਿ ਪਾਰਟੀ ‘ਚ ਬਗਾਵਤੀ ਸੁਰਾ ਕਿਉਂ ਉਠ ਰਹੀਆਂ ਹਨ, ਇਸਦਾ ਕੀ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਮੰਤਰੀ ‘ਤੇ ਇਲਜ਼ਾਮ ਲੱਗਦਾ ਹੈ ਕਿ ਤਾਂ ਉਸਨੂੰ ਸਾਹਮਣੇ ਆ ਕੇ ਆਪਣਾ ਪੱਖ ਤਾਂ ਰੱਖਣਾ ਹੀ ਪਵੇਗਾ।

ਜਗਰਾਓਂ ਕਾਂਡ ‘ਚ ਵੱਡਾ ਖੁਲਾਸਾ,ਅੱਧੀ ਰਾਤ ਨੂੰ ਪੁਲਿਸ ਨੇ 18 ਪਿੰਡਾਂ ਨੂੰ ਪਾਇਆ ਘੇਰਾ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਕਰੀਬੀਆਂ ‘ਤੇ ਵਿਜ਼ੀਲੈਂਸ ਕਾਰਵਾਈ ਹੋਈ ਸੀ ਅਤੇ ਪਾਰਟੀ ਦੇ ਅੰਦਰ ਹੀ ਵੱਡੇ ਨੇਤਾਵਾਂ ਨੇ ਇਸ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਸੀ। ਇਨ੍ਹਾਂ ‘ਚ ਵਿਧਾਇਕ ਪ੍ਰਗਟ ਸਿੰਘ ਵੀ ਸ਼ਾਮਿਲ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸੀਐਮ ਦਫਤਰ ਤੋਂ ਉਨ੍ਹਾਂ ਦੇ ਸਲਾਹਕਾਰ ਸੰਦੀਪ ਸਿੰਘ ਸੰਧੂ ਨੇ ਧਮਕੀ ਦਿੱਤੀ ਸੀ। ਹਾਲਾਂਕਿ ਇਸ ਮਾਮਲੇ ‘ਤੇ ਕੈਪਟਨ ਅਮਰਿੰਦਰ ਸਿੰਘ ਜਾਂ ਫਿਰ ਸੰਦੀਪ ਸੰਧੂ ਦੇ ਵੱਲੋਂ ਤਾਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button