NewsBreaking NewsD5 specialPunjab

ਲੁਧਿਆਣਾ ‘ਚ ਗਰਮੀ ਦਾ ਕਹਿਰ, ਪਾਰਾ 42 ਡਿਗਰੀ ਤੋਂ ਪਾਰ

ਲੁਧਿਆਣਾ : ਪੰਜਾਬ ਦੀ ਉਦਯੋਗਕ ਰਾਜਧਾਨੀ ਲੁਧਿਆਣਾ ‘ਚ ਬੀਤੇ ਦਿਨ ਪਾਰਾ 42 ਡਿਗਰੀ ਸੈਲਸੀਅਸ ਨੂੰ ਪਾਰ ਕਰਦਾ ਹੋਇਆ 42.2 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ, ਜਿਸਦੇ ਨਾਲ ਸਾਥਾਨਕ ਨਗਰੀ ‘ਚ ਲੂ ਦੇ ਕਹਿਰ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਮਾਰਚ ਮਹੀਨੇ ਤੋਂ ਲੈ ਕੇ ਬੀਤੇ ਦਿਨ ਤੱਕ ਮੌਸਮ ਦਾ ਸੁਭਾਅ ਲਗਾਤਾਰ ਕਰਵਟ ਲੈ ਰਿਹਾ ਸੀ, ਜਿਸ ਦੇ ਨਾਲ ਸਵੇਰੇ ਅਤੇ ਦੇਰ ਰਾਤ ਦੇ ਸਮੇਂ ਕਦੇ – ਕਦੇ ਠੰਡ ਦਾ ਅਹਿਸਾਸ ਹੋਣ ਲੱਗਦਾ ਸੀ ਪਰ ਬੀਤੇ ਦਿਨ ਪਾਰੇ ‘ਚ ਇੱਕਦਮ ਦੇ ਨਾਲ ਆਏ ਉਛਾਲ ਦੇ ਕਾਰਨ ਗਰਮੀ ਦਾ ਕਹਿਰ ਵੱਧ ਗਿਆ ਹੈ।

Sukhbir Badal ਨੇ ਕੀਤੇ ਵੱਡੇ ਖ਼ੁਲਾਸੇ! FEROZEPUR ਦੇ CONGRESS ਵਿਧਾਇਕਾਂ ਦੇ ਫਰੋਲੇ ਪੋਤੜੇ, ਸੁਣਕੇ ਹੋਜੋਗੇ ਹੈਰਾਨ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਲੁਧਿਆਣਾ ‘ਚ ਬੀਤੇ ਦਿਨ ਦਾ ਘੱਟ ਤੋਂ ਘੱਟ ਪਾਰਾ 28 . 8 ਡਿਗਰੀ ਸੈਲਸੀਅਸ ਰਿਹਾ। ਸਵੇਰ ਦੇ ਸਮੇਂ ਹਵਾ ‘ਚ ਨਮੀ ਦੀ ਮਾਤਰਾ 53 ਫ਼ੀਸਦੀ ਅਤੇ ਸ਼ਾਮ ਨੂੰ 15 ਫ਼ੀਸਦੀ ਰਿਕਾਰਡ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਮੌਸਮ ਦਾ ਸੁਭਾਅ ਗਰਮ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਪਾਵਰਕਾਮ ਦੇ ਅਧਿਕਾਰੀ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਪਾਰਾ ਵਧਣ ਨਾਲ ਬਿਜਲੀ ਦੀ ਮੰਗ ‘ਚ ਉਛਾਲ ਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button