‘ਲਿਫਾਫੇ’ ਪਾੜਨ ਲਈ ਕਾਹਲਾ SGPC ਪ੍ਰਧਾਨ?
ਭਲਕੇ ਹੋਣ ਜਾ ਰਹੀਆਂ ਐੱਸਜੀਪੀਸੀ ਦੇ ਪ੍ਰਧਾਨ ਅਤੇ ਕਾਰਜਕਰਣੀ ਮੈਂਬਰਾਂ ਦੀ ਚੋਣ ਪਿਛਲੀਆਂ ਕਈ ਚੋਣਾਂ ਦੇ ਮੁਕਾਬਲੇ ਬੜੀ ਅਹਿਮੀਅਤ ਰੱਖਦੀ ਹੈ ।ਇਹ ਚੋਣ ਉਸ ਮੌਕੇ ਹੋ ਰਹੀ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਵਿਵਾਦਾਂ ਦੇ ਘੇਰੇ ‘ਚ ਆਈ ਹੋਈ ਹੈ ।ਇੱਕ ਪਾਸੇ ਬੇਅਦਬੀ ਦੇ ਮੁੱਦੇ ‘ਤੇ ਇਨਸਾਫ ਦੀ ਮੰਗ ਨੂੰ ਲੈ ਕੇ ਬਰਗਾੜੀ ਕਲਾਂ ‘ਚ ਪੰਥਕ ਜਥੇਬੰਦੀਆਂ ਵਲੋਂ ਅਣਮਿੱਥੇ ਸਮੇ ਦਾ ਧਰਨਾ ਦਿੱਤਾ ਜਾ ਰਿਹੈ ਅਤੇ ਦੂਜੇ ਪਾਸੇ ਅਕਾਲੀ ਦਲ ਨੂੰ ਟਕਸਾਲੀ ਆਗੂਆਂ ਦੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਹਾਲਾਤਾਂ ‘ਚ ਸ਼੍ਰੋਮਣੀ ਅਕਾਲੀ ਦਲ ਵਲੋਂ ਐੱਸਜੀਪੀਸੀ ਦੇ ਮੈਂਬਰਾਂ ਨੂੰ ਭਰੋਸੇ ‘ਚ ਲੈਣ ਲਈ ਮੀਟਿੰਗਾਂ ਦਾ ਸਿਲਸਿਲਾ ਵੀ ਬੜੀ ਅਹਮਿਅਤ ਰੱਖਦਾ ਹੈ । ਬੇਸ਼ੱਕ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਵੀ ਅਗਲੇ ਪ੍ਰਧਾਨ ਦੇ ਉਮੀਦਵਾਰ ਵਜੋਂ ਪੂਰੀ ਤਰ੍ਹਾਂ ਮੈਦਾਨ ‘ਚ ਨੇ ਪਰ ਸਭ ਦੀਆਂ ਨਜ਼ਰਾਂ ਐੱਸਜੀਪੀਸੀ ਦੇ ਜਰਨਲ ਇਜਲਾਸ ‘ਤੇ ਲੱਗੀਆਂ ਹੋਈਆਂ ਨੇ ਕਿ ਕਿਸ ਦੇ ਸਿਰ ਪ੍ਰਧਾਨਗੀ ਦਾ ਤਾਜ਼ ਸਜਦਾ ਹੈ।
Read Also SGPC ਚੋਣ ਤੋਂ ਐਨ ਪਹਿਲਾਂ ਫੁੱਟਿਆ ਲੋਕਾਂ ਦਾ ਗੁੱਸਾ
15 ਨਵੰਬਰ 1920 ਨੂੰ ਐੱਸਜੀਪੀਸੀ ਹੋਂਦ ‘ਚ ਆਈ ਜਿਸਦੇ ਪਹਿਲੇ ਪ੍ਰਧਾਨ ਸੁੰਦਰ ਸਿੰਘ ਮਜੀਠੀਆ (12-10-1920 – 14-08-1921) ਚੁਣੇ ਗਏ ਸਨ । ਫਿਰ 1926 ਤੋਂ ਬਾਅਦ ਪ੍ਰਧਾਨਗੀ ਦੀ ਚੋਣ ਗੁਰੁਦੁਆਰਾ ਐਕਟ ਦੇ ਮੁਤਾਬਕ ਹੁੰਦੀ ਆ ਰਹੀ ਹੈ । ਐਕਟ ਲਾਗੂ ਹੋਣ ਤੋਂ ਬਾਅਦ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ ਬਣੇ (14-08-1921— 9-02-1922 ਅਂਧ 02-10-1926 — 12-10-1930) ਜੋ 1926 ਤੋਂ 1930 ਤੱਕ ਪ੍ਰਧਾਨ ਰਹੇ।
ਐੱਸਜੀਪੀਸੀ ਦੇ ਪ੍ਰਧਾਨਾਂ ‘ਚ ਜਿਹੜੀਆਂ ਮਹਾਨ ਹਸਤੀਆਂ ਰਹੀਆਂ ਹਨ ਉਨ੍ਹਾਂ ‘ਚ
ਮਾਸਟਰ ਤਾਰਾ ਸਿੰਘ
12-10-1930 — 17-06-1933
13-06-1936 — 19-11-1944
29-06-1952 — 05-10-1952
07-02-1955 — 21-05-1955
16-10-1955 — 16-11-1958
07-03-1960 — 30-04-1960
10-03-1961 — 11-03-1962
ਮੋਹਨ ਸਿੰਘ ਨਾਗੋਕੇ (19-11-1944 — 28-06-1948)
ਈਸ਼ਰ ਸਿੰਘ ਮਝੈਲ (18-01-1954 — 07-02-1955)
ਜਥੇਦਾਰ ਗੁਰਬਚਨ ਸਿੰਘ ਟੋਹੜਾ
06-01-1973 — 23-03-1986
30-11-1986 — 28-11-1990
13-11-1991 — 13-10-1996
20-12-1996 — 16-03-1999
27-07-2003 — 31-03-2004
ਜਗਦੇਵ ਸਿੰਘ ਤਲਵੰਡੀ (30-11-2000 — 27-11-2001)
ਡਾ. ਕਿਰਪਾਲ ਸਿੰਘ ਬੰਡੂਗਰ
27-11-2001 — 20-07-2003
05-11-2016 — 28-11-2017
ਅਤੇ ਹੋਰ ਲਈ ਆਗੂ ਸ਼ਾਮਲ ਰਹੇ । ਇਹ ਵੀ ਅਹਿਮ ਪਹਿਲੂ ਹੈ ਕਿ ਪਿਛਲੇ ਲੰਮੇ ਸਮੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਹੀ ਐੱਸਜੀਪੀਸੀ ਦੇ ਪ੍ਰਧਾਨ ਅਤੇ ਹੋਰ ਆਗੂਆਂ ਨੂੰ ਅਹੁਦੇਦਾਰੀਆਂ ਮਿਲਦੀਆਂ ਹਨ । ਚਾਹੇ ਕਈ ਮੌਕਿਆਂ ‘ਤੇ ਵਿਰੋਧੀ ਧਿਰਾਂ ਵੀ ਆਹਣੀ ਆਵਾਜ਼ ਉਠਾਉਂਦੀਆਂ ਰਹੀਆਂ ਹਨ ਪਰ ਉਨ੍ਹਾਂ ਪਿਛਲੀਆਂ ਕਈ ਚੋਣਾਂ ‘ਚ ਜਿੱਤ ਨਸੀਬ ਨਹੀਂ ਹੋਈ। ਐੱਸਜੀਪੀਸੀ ਜਿੱਥੇ ਗੁਰੁਦੁਆਰਿਆਂ ਦਾ ਪ੍ਰਬੰਦ ਸੰਭਾਲਦੀ ਹੈ ਅਤੇ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਨਿਭਾਉਂਦੀ ਹੈ ਉੱਥੇ ਹੀ ਸਿਹਤ ਅਤੇ ਸਿੱਖਿਆ ਖੇਤਰ ‘ਚ ਵੀ ਐੱਸਜੀਪੀਸੀ ਦਾ ਅਹਿਮ ਯੋਗਦਾਨ ਹੈ। ਐੱਸਜੀਪੀਸੀ ਦੇ ਕੰਮ ਕਾਜ ਦੇ ਖੇਤਰ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਐੱਸਜੀਪੀਸੀ ਦਾ ਸਲਾਨਾ ਬਜਟ ਸਾਢੇ 11 ਅਰਬ ਹੈ। ਪਿਛਲੇ ਸਾਲ 29 ਨਵੰਬਰ ਨੂੰ ਭਾਈ ਲੌਂਗੋਵਾਲ ਨੂੰ ਐੱਸਜੀਪੀਸੀ ਪ੍ਰਧਾਨ ਨਿਯੁਕਤ ਕੀਤਾ ਸੀ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.