Breaking NewsIndiaNewsSports

ਇਹ ਹੈ ਦੇਸ਼ ਦਾ ਪਹਿਲਾ ਬਾਡੀ ਬਿਲਡਰ ਜਿਸਨੇ ਐਮੇਚਿਓਰ ਓਲੰਪੀਆ ’ਚ ਜਿੱਤੇ ਚਾਰ ਮੈਡਲ

ਅੰਮ੍ਰਿਤਸਰ : ਅੰਮ੍ਰਿਤਸਰ ਵਾਸੀ ਬਾਡੀ ਬਿਲਡਰ ਅਮਨਦੀਪ ਸਿੰਘ ਪੰਜਾਬ ਸਰਕਾਰ ਦੀਆਂ ਖੇਡ ਨੀਤੀਆਂ ਤੋਂ ਖੁਸ਼ ਨਹੀਂ ਹੈ। ਉਸਨੇ ਕਿਹਾ ਕਿ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀ ਅੱਜ ਵੀ ਸਰਕਾਰ ਦੇ ਸਨਮਾਨਾਂ ਤੋਂ ਕੋਹਾਂ ਦੂਰ ਹਨ। ਅਮਨਦੀਪ ਨੇ ਇਟਲੀ ਵਲੋਂ ਖੇਡ ਕੇ ਬਾਡੀ ਬਿਲਡਿੰਗ ਵਿੱਚ 2 ਗੋਲਡ, 1 ਸਿਲਵਰ ਅਤੇ 1 ਕਾਂਸੀ ਦਾ ਤਮਗਾ ਜਿੱਤਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਦੇਸ਼ ਦਾ ਪਹਿਲਾ ਅਜਿਹਾ ਬਾਡੀ ਬਿਲਡਰ ਹੈ ਜਿਸਨੇ ਐਮੇਚਿਓਰ ਓਲੰਪੀਆ ਵਿਚ ਚਾਰ ਮੈਡਲ ਜਿੱਤੇ ਹਨ।

Read Also ਖਿਡਾਰੀਆਂ ਨੇ ਲਾਇਆ ਖੇਡ ਮੰਤਰੀ ਰਾਠੌਰ ਦੇ ਘਰ ਅੱਗੇ ਧਰਨਾ

ਇਸ ਮੁਕਾਮ ਤੱਕ ਪਹੁੰਚਣ ਲਈ ਉਸਨੂੰ ਸਰਕਾਰ ਵਲੋਂ ਕੋਈ ਮਦਦ ਨਹੀਂ ਮਿਲੀ। ਸਰਕਾਰ ਕੁਝ ਖੇਡਾਂ ਨੂੰ ਹੀ ਅੱਗੇ ਲੈ ਕੇ ਜਾ ਰਹੀ ਹੈ ਪਰ ਬਾਡੀ ਬਿਲਡਿੰਗ ਵੱਲ ਧਿਆਨ ਨਹੀਂ ਦੇ ਰਹੀ। ਉਸਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਦੀ ਤਰ੍ਹਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਖਿਡਾਰੀਆਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button