IndiaTop News

ਰਾਸ਼ਟਰਪਤੀ ਮੁਰਮੂ ਦਾ ਸੁਰੱਖਿਆ ਔਰਤ ਨੇ ਘੇਰਾ ਤੋੜ ਕੇ ਲਾਏ ਪੈਰੀਂ ਹੱਥ, ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ

ਰਾਜਸਥਾਨ ਦੇ ਪਾਲੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਦੌਰੇ ਦੌਰਾਨ ਸੁਰੱਖਿਆ ਵਿੱਚ ਕਮੀ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਨੇ ਸੁਰੱਖਿਆ ਘੇਰਾ ਤੋੜ ਕੇ ਰਾਸ਼ਟਰਪਤੀ ਦੇ ਪੈਰੀਂ ਹੱਥ ਲਾਏ। ਪੂਰੇ ਮਾਮਲੇ ਨੂੰ ਗੰਭੀਰ ਮੰਨਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਹੁਣ ਰਿਪੋਰਟ ਤਲਬ ਕਰ ਲਈ ਹੈ।ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਰਾਜਸਥਾਨ ਦੌਰੇ ਦੌਰਾਨ ਸੁਰੱਖਿਆ ‘ਚ ਢਿੱਲ ਦਾ ਮਾਮਲਾ ਸਾਹਮਣੇ ਆਇਆ ਹੈ। 4 ਜਨਵਰੀ ਨੂੰ ਪਾਲੀ ਜ਼ਿਲੇ ਦੇ ਰੋਹਤ ਵਿਖੇ ਹੈਲੀਪੈਡ ‘ਤੇ ਇਕ ਮਹਿਲਾ ਜੂਨੀਅਰ ਇੰਜੀਨੀਅਰ ਨੇ ਤਿੰਨ ਪੱਧਰੀ ਸੁਰੱਖਿਆ ਘੇਰਾ ਤੋੜ ਕੇ ਰਾਸ਼ਟਰਪਤੀ ਦੇ ਪੈਰੀਂ ਹੱਥ ਲਾਏ। ਉਧਰ, ਪੁਲੀਸ ਸੁਪਰਡੈਂਟ ਦੀਆਂ ਹਦਾਇਤਾਂ ’ਤੇ ਪੁਲੀਸ ਮੁਲਾਜ਼ਮ ਜੂਨੀਅਰ ਇੰਜਨੀਅਰ ਨੂੰ ਥਾਣੇ ਲੈ ਗਏ, ਜਿੱਥੇ ਪੁੱਛਗਿੱਛ ਮਗਰੋਂ ਉਸ ਨੂੰ ਛੱਡ ਦਿੱਤਾ ਗਿਆ। ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ‘ਤੇ ਸੂਬਾ ਪੁਲਿਸ ਤੋਂ ਰਿਪੋਰਟ ਮੰਗੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button