NewsBreaking NewsD5 specialIndiaPolitics

‘ਮੋਦੀ ਸਰਕਾਰ ਨੇ ਪੈਟਰੋਲ – ਡੀਜ਼ਲ ਦੀਆਂ ਕੀਮਤਾਂ ਕੀਤੀਆਂ ਅਨਲਾਕ’

ਨਵੀਂ ਦਿੱਲੀ : ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੇ ਮੁੱਲ ‘ਚ ਇਤਿਹਾਸਿਕ ਵਾਧਾ ਹੋ ਰਿਹਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਦਿੱਲੀ ‘ਚ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਜ਼ਿਆਦਾ ਹੋਈ ਹੋਵੇ। ਇਸ ਮਸਲੇ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹੁਣ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਇੱਕ ਚਾਰਟ ਸਾਂਝਾ ਕਰਦੇ ਹੋਏ ਲਿਖਿਆ ਕਿ ਸਰਕਾਰ ਨੇ ਕੋਰੋਨਾ ਅਤੇ ਪੈਟਰੋਲ – ਡੀਜ਼ਲ ਦੇ ਮੁੱਲ ਨੂੰ ਅਨਲਾਕ ਕਰ ਦਿੱਤਾ ਹੈ।

ਦੱਸ ਦਈਏ ਕਿ ਪਿਛਲੇ 18 ਦਿਨਾਂ ਤੋਂ ਹਰ ਰੋਜ ਇਹ ਮੁੱਲ ਵੱਧ ਰਹੇ ਹਨ। ਹਾਲਾਂਕਿ ਸਿਰਫ ਅੱਜ ਯਾਨੀ ਬੁੱਧਵਾਰ ਨੂੰ ਅਜਿਹਾ ਹੋਇਆ ਕਿ ਪੈਟਰੋਲ ਦੇ ਮੁੱਲ ਨਹੀਂ ਵਧੇ ਪਰ ਡੀਜ਼ਲ ਦੇ ਮੁੱਲ ਫਿਰ ਵੀ ਵੱਧ ਗਏ। ਬੁੱਧਵਾਰ ਨੂੰ ਡੀਜ਼ਲ ਦੇ ਮੁੱਲ ‘ਚ 48 ਪੈਸੇ ਦਾ ਵਾਧਾ ਹੋਇਆ। ਹੁਣ ਦਿੱਲੀ ‘ਚ ਇੱਕ ਲੀਟਰ ਡੀਜ਼ਲ ਦੀ ਕੀਮਤ 79.88 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜਦੋਂ ਕਿ ਪੈਟਰੋਲ ਦਾ ਮੁੱਲ ਦਿੱਲੀ ‘ਚ ਹੁਣ 79.40 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਬ੍ਰਹਮ ਕਵਚ ਬਾਣੀ ‘ਤੇ ਪਿਆ ਰੌਲਾ, ਹੁਣ ਟਕਸਾਲ ਤੇ ਬੁੱਢਾ ਦਲ ‘ ਚ ਖੜਕੀ!

ਜੇਕਰ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ ਦੁਆਰਾ ਲਗਾਏ ਗਏ ਲਾਕਡਾਊਨ ਨੂੰ ਫੇਲ ਦੱਸਦੇ ਰਹੇ ਹਨ। ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਕਈ ਵਾਰ ਇਸਦਾ ਜ਼ਿਕਰ ਕੀਤਾ ਹੈ ਕਿ ਭਾਰਤ ਇਕਲੌਤਾ ਦੇਸ਼ ਹੈ, ਜੋ ਕੋਰੋਨਾ ਵਾਇਰਸ ਦੇ ਮਾਮਲੇ ਵਧਣ ‘ਤੇ ਲਾਕਡਾਊਨ ਨੂੰ ਹਟਾ ਰਿਹਾ ਹੈ। ਰਾਹੁਲ ਤੋਂ ਇਲਾਵਾ ਵਿਰੋਧੀ ਪੱਖ ਦੀਆਂ ਹੋਰ ਪਾਰਟੀਆਂ ਵੀ ਲਗਾਤਾਰ ਸਰਕਾਰ ‘ਤੇ ਸਵਾਲ ਖੜੇ ਕਰ ਰਹੀਆਂ ਹਨ।

SIDHU ਦਾ Ravneet Bittu ਨੂੰ ਠੋਕਵਾਂ ਜਵਾਬ, Diljit Dosanjh ਤੇ Jazzy B ਦੀ ਕੀਤੀ ਸੁਪੋਰਟ

ਬੀਤੇ ਦਿਨੀਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਇਸ ਮਸਲੇ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ ਅਤੇ ਕਿਹਾ ਸੀ ਕਿ ਸਰਕਾਰ ਨੂੰ ਵਧੇ ਹੋਏ ਮੁੱਲ ਵਾਪਸ ਲੈਣੇ ਚਾਹੀਦੇ ਹਨ। ਸੋਨੀਆ ਗਾਂਧੀ ਨੇ ਅਪੀਲ ਕੀਤੀ ਸੀ ਕਿ ਕੋਰੋਨਾ ਸੰਕਟ ਅਤੇ ਲਾਕਡਾਊਨ ਦੀ ਵਜ੍ਹਾ ਨਾਲ ਲੋਕਾਂ ਦੀਆਂ ਨੌਕਰੀਆਂ ਚੱਲੇ ਗਈਆਂ ਹਨ, ਅਜਿਹੇ ‘ਚ ਸਰਕਾਰ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਧਾ ਕੇ ਆਮ ਜਨਤਾ ‘ਤੇ ਬੋਝ ਵਧਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button