ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਬੁੱਤਾਂ ’ਤੇ ਕਾਲਖ ਮਲਣ ਵਾਲਿਆਂ ਨੂੰ ਦਿੱਤੀ ਚੇਤਾਵਨੀ
ਫਤਿਹਗੜ੍ਹ ਸਾਹਿਬ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਵਲੋਂ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਮਲਣ ਵਾਲਿਆਂ ਦੀ ਹਿਮਾਇਤ ਕਰਨ ਤੋਂ ਬਾਅਦ ਹਮਲਾਵਰ ਰੂਪ ਵਿੱਚ ਆ ਗਏ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਬੜੇ ਸਖ਼ਤ ਲਹਿਜ਼ੇ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਸੂਬੇ ਅੰਦਰ ਜਿਹੜਾ ਕੋਈ ਬੁੱਤਾਂ ਦੀ ਬੇਪੱਤੀ ਕਰੇਗਾ ਉਸ ਉੱਤੇ ਕਾਰਵਾਈ ਮੈਂ ਖੁਦ ਕਰਾਂਗਾ ਤੇ ਸਖ਼ਤ ਕਾਰਵਾਈ ਕਰਾਂਗਾ। ਮੁੱਖਮੰਤਰੀ ਦੇ ਇਸ ਐਲਾਨ ਨੂੰ ਸੁਣ ਕੇ ਉਨ੍ਹਾਂ ਲੋਕਾਂ ਦੀ ਰੂਹ ਅੰਦਰ ਤੱਕ ਕੰਬ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਿਹੜੇ ਲੋਕ ਅੱਗੇ ਹੋਰ ਵੀ ਅਜਿਹੀਆਂ ਕਾਰਵਾਈਆਂ ਕਰਨ ਦੇ ਪਲਾਨ ਬਣਾ ਰਹੇ ਹਨ ।
Read Also ਕੈਪਟਨ ਵੱਲੋਂ ਬਾਦਲਾਂ ਖਿਲਾਫ਼ ਸਾਧੀ ਚੁੱਪੀ ਦਾ ਜਾਣੋ ਅਸਲ ਸੱਚ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1984 ਸਿੱਖ ਕਤਲੇਆਮ ਦੀਆਂ ਵਾਰਦਾਤਾਂ ਹੋਇਆਂ ਨੂੰ 34 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਤੇ ਸਾਰਿਆਂ ਨੂੰ ਪਤਾ ਹੈ ਕਿ ਉਸ ਵੇਲੇ ਰਾਹੁਲ ਗਾਂਧੀ ਸਕੂਲ ਵਿੱਚ ਪੜ੍ਹਦੇ ਸਨ, ਸੁਖਬੀਰ ਬਾਦਲ ਅਮਰੀਕਾ ਪੜ੍ਹ ਰਿਹਾ ਸੀ ਤੇ ਬਿਕਰਮ ਸਿੰਘ ਮਜੀਠੀਆ ਪਟਿਆਲਾ ਦੇ ਕਿਸੇ ਵਿਦਿਅਕ ਸੰਸਥਾਨ ਅੰਦਰ ਵਿੱਦਿਆ ਹਾਸਲ ਕਰ ਰਿਹਾ ਸੀ। ਉਨ੍ਹਾਂ ਸਵਾਲ ਕੀਤਾ ਕਿ ਇਹ ਸੋਚੋ ਕਿ ਇਨ੍ਹਾਂ ਨੂੰ ਅੱਜ ਹੀ ਇਹ ਵਾਕਿਆ ਕਿਉਂ ਯਾਦ ਆਇਆ? ਮੁੱਖਮੰਤਰੀ ਅਨੁਸਾਰ ਇਹ ਲੋਕ ਸਿਰਫ਼ ਸਿਆਸਤ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਅਜਿਹੇ ਵਾਕਿਆਤ ਤੇ ਸਿਆਸਤ ਕਰਦੇ ਹਨ ਉਨ੍ਹਾਂ ਲਈ ਇਹ ਬੜੀ ਸ਼ਰਮ ਦੀ ਗੱਲ ਹੈ।
ਪੱਤਰਕਾਰਾਂ ਵਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਮੁੱਖਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਅਜਿਹੀ ਵਾਰਦਾਤ ਮੁੜ ਦੁਬਾਰਾ ਹੁੰਦੀ ਹੈ ਜਿਸ ਵਿੱਚ ਕੋਈ ਧਾਰਮਿਕ ਜਾਂ ਸਿਆਸੀ ਤੌਰ ਤੇ ਜਾਣਬੁਝ ਕੇ ਰੱਫੜ ਪਾਉਣ ਦੀ ਕੋਸ਼ਿਸ਼ ਕਰੇ ਤਾਂ ਅਜਿਹਾ ਕਰਨ ਵਾਲੇ ਲੋਕਾਂ ਤੇ ਮੈਂ ਖੁਦ ਦੱਬ ਕੇ ਸਖ਼ਤੀ ਕਰਾਂਗਾ ਕਿਉਂਕਿ ਇੱਥੇ ਦੇਸ਼ ਤੇ ਸੂਬੇ ਲਈ ਕੁਰਬਾਨੀਆਂ ਕਰਨ ਵਾਲੇ ਲੋਕਾਂ ਸੰਤ ਫਤਿਹ ਸਿੰਘ, ਮਾਸਟਰ ਤਾਰਾ ਸਿੰਘ ਤੇ ਕਈ ਹੋਰ ਬਜ਼ੁਰਗਾਂ ਦੇ ਬੁੱਤ ਲੱਗੇ ਹਨ, ਜਿਹੜੇ ਕਿ ਸਾਡੇ ਸਮਾਜ ਨੂੰ ਸੇਧ ਦਿੰਦੇ ਪ੍ਰਤੀਤ ਹੁੰਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.