
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੱਸ ਦਿਨਾਂ ਬਾਅਦ ਪੰਜਾਬ ਦੀ ਧਰਤੀ ‘ਤੇ ਪਰਤ ਆਏ ਹਨ। ਉਹ ਪੰਜਾਬ ‘ਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਜਪਾਨ ਤੇ ਉੱਤਰ ਕੋਰੀਆ ਦੇ ਦੌਰੇ ‘ਤੇ ਸਨ। ਪੰਜਾਬ ਵਾਪਸ ਪਰਤਦੇ ਹੀ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਮੀਡੀਆ ਨੂੰ ਆਪਣੇ ਦੌਰੇ ਦੀ ਜਾਣਕਾਰੀ ਦਿੱਤੀ।
ਸੀਐਮ ਮਾਨ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਜਪਾਨ ਦੌਰੇ ਦੌਰਾਨ JBIC, Aisan Industry, Yamaha, Honda Motor, JICA South Asia Department ਦੇ Director General, Toray Industries, Parliament Vice-Minister of Economy, Trade and Industry (METI) ਤੇ Fujitsu Ltd. ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਕੰਪਨੀਆਂ ਨਾਲ ਵੀ ਜਪਾਨ ਤੇ ਸਾਊਥ ਕੋਰੀਆ ਚ ਮੁਲਾਕਾਤ ਕੀਤੀ।ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਨ੍ਹਾਂ ਮੁਲਾਕਾਤਾਂ ਦਾ ਉਦੇਸ਼ ਪੰਜਾਬ ਦੇ ਬੁਨਿਆਦੀ ਢਾਂਚੇ ਦਾ ਵਿਕਾਸ, ਹੁਨਰ ਵਧਾਉਣਾ ਤੇ ਉਦਯੋਗਿਕ ਵਿਕਾਸ ਪ੍ਰੋਜੈਕਟਾਂ ਲਈ ਸਹਿਯੋਗ ਦੇ ਮੌਕੇ ਤਲਾਸ਼ਣਾ ਸੀ। ਇਸ ਤੋਂ ਇਲਾਵਾ ਇੰਡਸਰਟਰੀਅਲ ਪਾਰਕ, ਲੌਜਿਸਟਿਕ ਹੱਬ, ਰੀਨਿਊਏਬਲ ਐਨਰਜੀ ਤੇ ਕਲੀਨ ਟੈਕਨੋਲੋਜੀ ਪ੍ਰੋਜੈਕਟਾਂ ‘ਚ ਮੌਕਿਆਂ ‘ਤੇ ਗੱਲਬਾਤ ਕੀਤੀ ਗਈ।
ਸੀਐਮ ਮਾਨ ਨੇ ਦੱਸਿਆ ਕਿ ਇਸ ਦੌਰੇ ਦਾ ਟੀਚਾ ਸੀ ਕਿ ਪੰਜਾਬ ‘ਚ ਵੱਧ ਤੋਂ ਵੱਧ ਨਿਵੇਸ਼ ਲਿਆਂਦਾ ਜਾਵੇ ਤੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਨੇ ਵਿਦੇਸ਼ੀ ਕੰਪਨੀਆਂ ਨੂੰ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ, 2026 ‘ਚ ਸ਼ਮੂਲੀਅਤ ਦਾ ਸੱਦਾ ਦਿੱਤਾ।
ਸੀਐਮ ਮਾਨ ਨੇ ਦੱਸਿਆ ਕਿ ਇਸ ਦੌਰੇ ਦੇ ਨਤੀਜੇ ਵਜੋਂ ਉਦਯੋਗਪਤੀਆਂ ਨੇ ਤਕਨੀਕੀ ਸਹਿਯੋਗ ਤੇ ਸਮਰੱਥਾ ਵਿਕਾਸ ਪ੍ਰੋਗਰਾਮਾਂ ਰਾਹੀਂ ਪੰਜਾਬ ਦੇ ਵਿਕਾਸ ਦੀਆਂ ਪਹਿਲਕਦਮੀਆਂ ਦੇ ਸਮਰਥਨ ਦੀ ਦਿਲਚਸਪੀ ਜਤਾਈ ਹੈ। ਸਾਰੀਆਂ ਹੀ ਕੰਪਨੀਆਂ ਨੇ ਪੰਜਾਬ ‘ਚ ਨਿਵੇਸ਼ ਦੀ ਰੁਚੀ ਦਿਖਾਈ ਹੈ। ਉਨ੍ਹਾਂ ਨੇ ਦੱਸਿਆ ਕਿ ਨਿਵੇਸ਼ ਨਾਲ ਸੂਬੇ ਨੂੰ ਆਰਥਿਕ ਪੱਖੋਂ ਹੁਲਾਰਾ ਮਿਲੇਗਾ ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਸਾਰੀਆਂ ਹੀ ਕੰਪਨੀਆਂ ਨੇ ਪੰਜਾਬ ਇਨਵੈਸਟਰਜ਼ ਸਮਿੱਟ, 2026 ਦੇ ਸੱਦੇ ਦਾ ਸਵਾਗਤ ਕੀਤਾ। ਸੀਐਮ ਭਗਵੰਤ ਮਾਨ ਨੇ ਇਸ ਤੋਂ ਇਲਾਵਾ ਸਾਊਥ ਕੋਰੀਆ ਦੌਰੇ ਦੀ ਵੀ ਜਾਣਕਾਰੀ ਦਿੱਤੀ।
ਸੀਐਮ ਭਗਵੰਤ ਮਾਨ ਦੇ ਨਾਲ ਮੰਤਰੀ ਸੰਜੀਵ ਅਰੋੜਾ, ਚੀਫ਼ ਸਕੱਤਰ ਕੇਏਪੀ ਸਿਨਹਾ ਤੇ ਇਨਵੈਸਮੈਂਟ ਪ੍ਰਮੋਸ਼ਨ ਨਾਲ ਜੁੜੇ ਹੋਏ ਕਈ ਸੀਨੀਅਰ ਅਧਿਕਾਰੀ ਵੀ ਦੌਰੇ ‘ਤੇ ਮੌਜੂਦ ਸਨ। ਇਸ ਦੌਰੇ ਦਾ ਟੀਚਾ ਪੰਜਾਬ ‘ਚ ਵੱਧ ਤੋਂ ਵੱਧ ਨਿਵੇਸ਼ ਲਿਆਉਣਾ ਸੀ। ਪੰਜਾਬ ‘ਚ ਅਗਲੇ ਸਾਲ ਮਾਰਚ ‘ਚ ਹੋਣ ਵਾਲੇ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ, 2026 ਦੀਆਂ ਤਿਆਰੀਆਂ ਚੱਲ ਰਹੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




