NewsBreaking NewsD5 specialPoliticsPunjab

ਮੁੱਖ ਮੰਤਰੀ ਨੇ ਕੋਈ ਸਬਕ ਨਹੀਂ ਸਿੱਖਿਆ, ਸਿਰਫ ਆਕਸੀਮੀਟਰਾਂ ਬਾਰੇ ਪ੍ਰਾਪੇਗੰਡਾ ’ਚ ਜੁਟੇ ਤੇ ਹਸਪਤਾਲਾਂ ਨੂੰ ਆਕਸੀਜ਼ਨ ਸਪਲਾਈ ਨਹੀਂ ਕੀਤੀ : ਸੁਖਬੀਰ ਬਾਦਲ

ਫਾਰਮ ਹਾਊਸ ‘ਚ ਬੈਠ ਕੇ ਕੋਰੋਨਾ ਨੂੰ ਰਿਮੋਟ ਕੰਟਰੋਲ ਨਾਲ ਕਾਬੂ ਕਰਨ ਦੇ ਯਤਨਾਂ ਦੀ ਥਾਂ ਜ਼ਮੀਨੀ ਹਕੀਕਤ ਦਾ ਜਾਇਜ਼ ਲਵੋ, ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ

ਕਿਹਾ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਹਾਲਾਤ ਨੂੰ ਕੰਟਰੋਲ ’ਚ ਕਰਨ ਵਿਚ ਆਪਣੀ ਅਸਫਲਤਾ ਕਬੂਲਣ ਦੀ ਥਾਂ ਪੰਜਾਬ ’ਚ ਮੌਤ ਦਰ ਵੱਧ ਹੋਣ ਲਈ ਪੰਜਾਬੀਆਂ ਦੀ ਜੀਵਨਸ਼ੈਲੀ ਨੂੰ ਜ਼ਿੰਮੇਵਾਰ ਠਹਿਰਾਇਆ

ਚੰਡੀਗੜ੍ਹ  : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿਚ ਕੋਰੋਨਾ ਸੰਕਟ ਨਾਲ ਨਜਿੱਠਣ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ ਜਿਸ ਕਾਰਨ ਦੇਸ਼ ਵਿਚ ਸਭ ਤੋਂ ਵੱਧ ਮੌਤ ਦਰ ਪੰਜਾਬ ਵਿਚ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਬਜਾਏ ਆਪਣੇ ਫਾਰਮ ਹਾਊਸ ਵਿਚ ਆਰਾਮ ਨਾਲ ਬੈਠ ਕੇ ਕਰੋਨਾ ਨੂੰ ਰਿਮੋਟ ਕੰਟਰੋਲ ਨਾਲ ਕਾਬੂ ਕਰਨ ਦਾ ਯਤਨ ਕਰਨ ਦੇ, ਮੁੱਖ ਮੰਤਰੀ ਨੂੰ ਜ਼ਮੀਨੀ ਹਕੀਕਤ ਜਾਨਣ ਲਈ ਮੌਕੇ ’ਤੇ ਹਾਲਾਤਾਂ ਦਾ ਜਾਇਜ਼ਾ ਲੈਣਾ ਚਾਹੀਦਾ ਹੈ।  ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿਖੇਧੀਯੋਗ ਗੱਲ ਹੈ ਕਿ ਪੰਜਾਬ ਵਿਚ ਕੋਰੋਨਾ ਨਾਲ 2150 ਮਰੀਜ਼ਾਂ ਦੀ ਮੌਤ ਹੋਣ ਨਾਲ ਮੌਤ ਦਰ ਮਹਾਰਾਸ਼ਟਰ ਤੇ ਗੁਜਰਾਤ ਤੋਂ ਵੀ ਵੱਧ ਗਈ ਹੈ।

ਲਓ ਜੀ ਹੁਣ ਬੈਂਸ ਤੋਂ ਬਾਅਦ ਝਾੜੂ ਵਾਲਿਆਂ ਨੇ ਖਿੱਚੀ ਤਿਆਰੀ,ਕਰਤਾ ਵੱਡਾ ਐਲਾਨ, ਕਹਿੰਦੇ ਕੈਪਟਨ ਸਾਬ੍ਹ ਹੋਜੋ ਤਿਆਰ !

ਉਹਨਾਂ ਕਿਹਾ ਕਿ ਸੂਬੇ ਦੇ ਸੀਨੀਅਰ ਆਗੂ ਇਸ ਸੰਕਟ ਨਾਲ ਨਜਿੱਠਣ ਵਾਸਤੇ ਸਭ ਤੋਂ ਵੱਧ ਪ੍ਰਭਾਵਤ ਹੋਏ ਇਲਾਕਿਆਂ ਵਿਚ ਬੈਠੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮਝਦੇ ਹਨ ਕਿ ਸਿਰਫ ਹੀ ਇਸ ਮਸਲੇ ਦੇ ਹੱਲ ਬਾਰੇ ਬੋਲਣ ਦੀ ਥਾਂ ਰੋਜ਼ਾਨਾ ਮੌਤ ਦੇ ਅੰਕੜਿਆਂ ਦੀ ਜਾਣਕਾਰੀ ਦੇ ਕੇ ਹੀ ਖੇਡਾਂ ਖੇਡ ਲੈਣਗੇ। ਉੁਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਇਸੇ ਰਵੱਈਏ ਕਾਰਨ ਉਹਨਾਂ ਦੇ ਅਖੌਤੀ ਮਿਸ਼ਨ ਫਤਿਹ ਦੀ ਪ੍ਰਾਪੇਗੰਡਾ ਕਰਨ ਵਾਲੀ ਮੁਹਿੰਮ ’ਤੇ ਰੋਜ਼ਾਨਾ ਕਰੋੜਾਂ ਰੁਪਏ ਖਰਚ ਹੋ ਰਹੇ ਹਨ ਜਦਕਿ ਇਸ ਮੁਹਿੰਮ ਨਾਲ ਪੰਜਾਬ ਤੇ ਪੰਜਾਬੀਆਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

ਪਟਿਆਲਾ ‘ਚ ਹੋਇਆ ਵੱਡਾ ਕਾਂਡ, ਮੌਕੇ ਦੀਆਂ ਤਸਵੀਰਾਂ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੋਰੋਨਾ ਦਾ ਟਾਕਰਾ ਕਰਨ ਲਈ ਅਪਣਾਈ ਜਾ ਰਹੀ ਰਣਨੀਤੀ ਦੀ ਇਸਦੇ ਆਪਣੇ ਸਿਹਤ ਸਲਾਹਕਾਰ ਡਾ. ਕੇ ਕੇ ਤਲਵਾੜ ਨੇ ਨਿਖੇਧੀ ਕੀਤੀ ਹੈ ਜਿਹਨਾਂ ਨੇ ਸਰਕਾਰ ਨੂੰ ਜੁਲਾਈ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਦੇ ਸੰਪਰਕ ਵਿਚ ਆਏ ਵਿਅਕਤੀ ਨਾ ਲੱਭਣ ਦਾ ਦੋਸ਼ੀ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸੇ ਅਸਫਲਤਾ ਕਾਰਨ ਅਗਸਤ ਮਹੀਨੇ ਵਿਚ ਇਕ ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ ਤੇ ਹੁਣ ਸੂਬੇ ਦੇ 10 ਜ਼ਿਲਿ੍ਹਆਂ ਵਿਚ ਮੌਤਾਂ ਦੇ ਅੰਕੜੇ ਤਿੰਨ ਅੰਕਾਂ ਵਿਚ ਆ ਰਹੇ ਹਨ। ਉਹਨਾਂ ਕਿਹਾ ਕਿ ਹਾਲਾਤ ਕੰਟਰੋਲ ਤੋਂ ਬਾਹਰ ਹੁੰਦੇ ਜਾ ਰਹੇ ਹਨ ਕਿਉਂਕਿ ਰੋਜ਼ਾਨਾ 80 ਤੋਂ 100 ਮੌਤਾਂ ਹੋ ਰਹੀਆਂ ਹਨ।

🔴LIVE🔴ਨਵਜੋਤ ਸਿੱਧੂ ਹੋਵੇਗਾ ਪਾਰਟੀ ਚੋਂ ਬਾਗੀ?ਕਾਂਗਰਸ ‘ਚ ਮੱਚਿਆ ਘਮਸਾਣ,ਖਾਲਿਸਤਨੀਆਂ ਨੇ ਪਾਤੀ ਪੁਲਿਸ ਨੂੰ ਬਿਪਤਾ!

ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਸਰਕਾਰ ਨੇ ਹਾਲੇ ਆਪਣੀਆਂ ਅਸਫਲਤਾਵਾਂ ਤੋਂ ਸਬਕ ਨਹੀਂ ਸਿੱਖਿਆ। ਉਹਨਾਂ ਕਿਹਾ ਕਿ ਸਰਕਾਰ ਹੁਣ ਆਕਸੀਮੀਟਰਾਂ ਦੀ ਸਪਲਾਈ ਬਾਰੇ ਪ੍ਰਾਪੇਗੰਡੇ ਵਿਚ ਰੁੱਝੀ ਹੈ ਬਜਾਏ ਕਿ ਉਹ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਪਲਾਈ ਯਕੀਨੀ ਬਣਾਏ। ਉਹਨਾਂ ਕਿਹਾ ਕਿ ਹਸਪਤਾਲਾਂ ਨੂੰ ਤਰਲ ਆਕਸੀਜ਼ਨ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਰੋਜ਼ਾਨਾ 100 ਮੀਟਰਿਕ ਟਨ ਆਕਸੀਜ਼ਨ ਦੀ ਜ਼ਰੂਰਤ ਪੈ ਰਹੀ ਹੈ ਜਦਕਿ ਸਪਲਾਈ ਸਿਰਫ 15 ਮੀਟਰਿਕ ਟਲ ਹੋ ਰਹੀ ਹੈ। ਉਹਨਾਂ ਕਿਹਾ ਕਿ ਬਜਾਏ ਇਸ ਸਪਲਾਈ ਨੂੰ ਵਧਾ ਕੇ ਤੇ ਹਸਪਤਾਲਾਂ ਨੂੰ ਆਕਸੀਜ਼ਨ ਸਪਲਾਈ ਯਕੀਨੀ ਬਣਾਉਣ ਦੇ, ਕੈਪਟਨ ਅਮਰਿੰਦਰ ਸਿੰਘ ਆਕਸੀਮੀਟਰਾਂ ਦੀ ਵੰਡ ਬਾਰੇ ਡਰਾਮੇਬਾਜ਼ੀ ਕਰ ਰਹੇ ਹਨ।

BIG NEWS ਸੁਮੇਧ ਸੈਣੀ ਦੇ ਠਿਕਾਣੇ ਤੋਂ ਮਿਲੇ ਅਹਿਮ ਸੁਰਾਗ ! ਹੁਣ ਹੋਣਗੇ ਵੱਡੇ ਖੁਲਾਸੇ!

ਅਕਾਲੀ ਦਲ ਦੇ ਪ੍ਰਧਾਨ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਸਿਹਤ ਮੰਤਰੀ ਆਪਣੀ ਅਸਫਲਤਾ ਕਬੂਲਣ ਦੀ ਥਾਂ ਪੰਜਾਬ ਵਿਚ ਕੋਰੋਨਾ ਨਾਲ ਮੌਤਾਂ ਵੱਧ ਹੋਣ ਲਈ ਪੰਜਾਬੀਆਂ ਦੀ ਜੀਵਨਸ਼ੈਲੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਸਿਹਤ ਮੰਤਰੀ ਜੋ ਪੰਜਾਬੀਆਂ ਬਾਰੇ ਭੰਡੀ ਪ੍ਰਚਾਰ ਕਰਨ ਦਾ ਆਦਿ ਹੈ, ਨੂੰ ਇਕ ਮਿੰਟ ਲਈ ਵੀ ਆਪਣੀ ਕੁਰਸੀ ’ਤੇ ਰਹਿਣ ਦਾ ਹੱਕ ਨਹੀਂ ਹੈ।

ਬੇਅਦਬੀ ਮਾਮਲੇ ‘ਚ ਸਿੱਧੂ ਨੇ ਅੱਡਿਆ ਸੀ ਪੱਲਾ, ਹੁਣ ਪਊ ਫ਼ਲ! ਆਹ ਜਥੇਦਾਰ ਨੇ ਬਾਦਲਾਂ ‘ਤੇ ਸੌਦਾ ਸਾਧ ਦੇ ਖੋਲ੍ਹੇ ਭੇਦ!

ਮੁੱਖ ਮੰਤਰੀ ਨੂੰ ਮਸਲੇ ਨੂੰ ਸਿੱਧਾ ਨਜਿੱਠਣ ਤੇ ਤੁਰੰਤ ਕੰਮ ਸ਼ੁਰੂ ਕਰਨ ਦੀ ਸਲਾਹ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਸਾਰੇ ਨਾਜ਼ੁਕ ਸੰਭਾਲ ਕੇਂਦਰਾਂ ਨੂੰ ਤੁਰੰਤ ਅਪਗਰੇਡ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਗਰੀਬ ਵਰਗਾਂ ਲਈ ਐਂਬੂਲੈਂਸ ਸੇਵਾ ਸਮੇਤ ਸਾਰਾ ਇਲਾਜ ਮੁਫਤ ਹੋਣਾ ਚਾਹੀਦਾ ਹੈ ਤਾਂ ਜੋ ਗਰੀਬ ਇਲਾਜ ਲਈ ਅੱਗੇ ਆਉਣ ਵਾਸਤੇ ਉਤਸ਼ਾਹਿਤ ਹੋ ਸਕਣ। ਉਹਨਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਟੈਸਟਿੰਗ ਤੇ ਪਲਾਜ਼ਮਾ ਇਲਾਜ ਸਹੂਲਤਾਂ ਵਿਚ ਵਾਧਾ ਕਰਨਾ ਪੈਣਾ ਹੈ ਕਿਉਂਕਿ ਲੋਕਾਂ ਦਾ ਸਰਕਾਰੀ ਮੈਡੀਕਲ ਸੰਸਥਾਵਾਂ ਤੋਂ ਵਿਸ਼ਵਾਸ ਪੂਰੀ ਤਰ੍ਹਾਂ ਉਠ ਗਿਆ ਹੈ। ਉਹਨਾਂ ਕਿਹਾ ਕਿ ਇਹ ਕਦਮ ਚੁੱਕਣ ਨਾਲ ਹੀ ਮੌਤ ਦਰ ’ਤੇ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਇਸ ਵਿਚ ਕਮੀ ਲਿਆਂਦੀ ਜਾ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button