IndiaTop News

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਮਨੀਸ਼ ਸਿਸੋਦੀਆ ਵੀ ਆਪਣਾ ਖਾਲੀ ਕਰਨਗੇ ਬੰਗਲਾ

ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਮਨੀਸ਼ ਸਿਸੋਦੀਆ ਵੀ ਆਪਣਾ ਪਤਾ ਬਦਲਣ ਜਾ ਰਹੇ ਹਨ। ਪਿਛਲੇ ਮਹੀਨੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਵਾਲੇ ਕੇਜਰੀਵਾਲ ਪਹਿਲਾਂ ਹੀ ਆਪਣਾ ਬੰਗਲਾ ਖਾਲੀ ਕਰਨ ਦਾ ਐਲਾਨ ਕਰ ਚੁੱਕੇ ਹਨ। ਉਹ ਕੱਲ੍ਹ ਸ਼ੁੱਕਰਵਾਰ ਨੂੰ ਆਪਣਾ ਬੰਗਲਾ ਖਾਲੀ ਕਰਨਗੇ।

ਮਨੀਸ਼ ਸਿਸੋਦੀਆ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੇ ਘਰ ਸ਼ਿਫਟ ਹੋਣਗੇ, ਸਿਸੋਦੀਆ ਨੇ ਨਵੇਂ ਘਰ ‘ਚ ਸ਼ਿਫਟ ਹੋਣ ਤੋਂ ਪਹਿਲਾਂ ਹਵਨ ਅਤੇ ਪੂਜਾ ਕੀਤੀ। ਉਹ ਕੱਲ੍ਹ ਸ਼ੁੱਕਰਵਾਰ ਨੂੰ ਆਪਣੇ ਨਵੇਂ ਘਰ ਵਿੱਚ ਸ਼ਿਫਟ ਵੀ ਹੋ ਜਾਣਗੇ। ਮਨੀਸ਼ ਸਿਸੋਦੀਆ ਇਸ ਸਮੇਂ ਆਪਣੇ ਪਰਿਵਾਰ ਨਾਲ AB-17, ਮਥੁਰਾ ਰੋਡ ‘ਤੇ ਰਹਿ ਰਹੇ ਹਨ। ਜਦਕਿ ਸੰਸਦ ਮੈਂਬਰ ਹਰਭਜਨ ਸਿੰਘ ਨੂੰ 32 ਰਾਜਿੰਦਰ ਪ੍ਰਸਾਦ ਰੋਡ ‘ਤੇ ਸਰਕਾਰੀ ਬੰਗਲਾ ਅਲਾਟ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button