Breaking NewsD5 specialNewsPunjabTop News

ਸਿੰਘੂ ਬਾਰਡਰ ‘ਤੇ ਨੰਗੇ ਪੈਰੀ ਜਾਊ ਨਵਜੋਤ ਸਿੱਧੂ! ਕਿਸਾਨਾਂ ਤੋਂ ਹੱਥ ਜੋੜ ਮੰਗੂ ਮੁਆਫ਼ੀ!

ਮੋਰਿੰਡਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚਮਕੌਰ ਸਾਹਿਬ ਸਥਿਤ ਮੋਰਿੰਡਾ ਸਥਿਤ ਘਰ ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ‘ਚ ਸਿੱਧੂ ਦੀ ਸੁਰੱਖਿਆ ਨੂੰ ਦੇਖਦੇ ਹੋਏ ਭਾਰੀ ਗਿਣਤੀ ‘ਚ ਪੁਲਿਸ ਬਲ ਤੈਨਾਤ ਕੀਤਾ ਗਿਆ। ਉਨ੍ਹਾਂ ਨੇ ਇੱਕ ਖਾਸ ਗੱਲਬਾਤ ਦੌਰਾਨ ਕਿਹਾ, ਕਿਸਾਨ ਮੋਰਚਾ ਮੇਰੇ ਲਈ ਕਿਸੇ ਤੀਰਥ ਤੋਂ ਘੱਟ ਨਹੀਂ ਹੈ ਅਤੇ ਕਿਸਾਨ ਅੰਦੋਲਨ ‘ਚ ਸ਼ਾਮਿਲ ਬਜ਼ੁਰਗ ਮੇਰੇ ਮਾਤਾ – ਪਿਤਾ ਜਿਹੇ ਹਨ। ਇਸ ਮੌਕੇ ‘ਤੇ ਸਿੱਧੂ ਨੇ ਕਿਸਾਨ ਮੋਰਚੇ ‘ਚ ਸ਼ਾਮਿਲ ਹੋਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ।

BIG NEWS ਬੇਅਦਬੀ ਮਾਮਲੇ ‘ਚ ਨਵਾਂ ਮੋੜ! ਡੇਰਾ ਪ੍ਰੇਮੀਆਂ ‘ਤੇ ਵੱਡੀ ਕਾਰਵਾਈ!D5 Channel Punjabi

ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨ ਮੋਰਚੇ ‘ਚ ਸ਼ਾਮਿਲ ਹੋਣ ਲਈ ਨੰਗੇ ਪੈਰ ਜਾਣਗੇ। ਮੈਂ ਇਸ ਕਿਸਾਨ ਮੋਰਚੇ ਨੂੰ ਪਿਛਲੇ ਇੱਕ ਸਾਲ ਤੋਂ ਪਵਿਤਰ ਕਹਿੰਦਾ ਆ ਰਿਹਾ ਹਾਂ, ਕਿਉਂਕਿ ਇਹ ਕਿਸਾਨ ਮੋਰਚਾ ਸੰਵਿਧਾਨ ਦੀ ਆਵਾਜ਼ ਉਠਾ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਉਪਜ ਅਤੇ ਕਿਸਾਨਾਂ ਦੀ ਆਮਦਨੀ ‘ਚ ਕਮੀ ਹੀ ਉਨ੍ਹਾਂ ਕਿਸਾਨਾਂ ਨੂੰ ਅੰਦੋਲਨ ਲਈ ਮਜ਼ਬੂਰ ਕਰ ਰਹੀ ਹੈ। ਹਰ ਕੋਈ ਚਾਹੁੰਦਾ ਹੈ ਕਿ ਇਹ ਸਮਾਜ਼ਿਕ ਅੰਦੋਲਨ ਇੱਕ ਆਰਥਿਕ ਮਹਾਂਸ਼ਕਤੀ ‘ਚ ਤਬਦੀਲ ਹੋ ਅਤੇ ਕਿਸਾਨਾਂ ਨੂੰ ਸਨਮਾਨ ਦੀ ਰੋਟੀ ਮਿਲੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button