NewsBreaking NewsD5 specialIndiaPoliticsPunjab

ਮੁਅੱਤਲ DSP ਦਾ ਦਿਮਾਗੀ ਸੰਤੁਲਨ ਖ਼ਰਾਬ ! ਕਾਂਗਰਸੀ ਮੰਤਰੀ ਨੇ ਕੀਤੇ ਖੁਲਾਸੇ

ਪਟਿਆਲਾ : ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਤੋਂ ਬਾਅਦ ਮੁਅੱਤਲ ਕੀਤੇ ਗਏ ਡੀ. ਐੱਸ. ਪੀ. ਬਲਵਿੰਦਰ ਸੇਖੋਂ ਵਲੋਂ ਲਗਾਏ ਗਏ ਇਲਜ਼ਾਮਾਂ ਦਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਠੋਕਵਾਂ ਜਵਾਬ ਦਿੱਤਾ ਹੈ। ਭਾਰਤ ਭੂਸ਼ਣ ਆਸੂ ਦਾ ਕਹਿਣਾ ਹੈ ਕਿ ਮੁਅੱਤਲ ਡੀ. ਐੱਸ. ਪੀ. ਬਲਵਿੰਦਰ ਸੇਖੋਂ ਸਭ ਨਾਲ ਬਦਤਮੀਜ਼ੀ ਨਾਲ ਪੇਸ਼ ਆਉਂਦਾ ਹੈ ਅਤੇ ਹਰ ਬੇਲਗਾਮ ਅਫ਼ਸਰ ਨੂੰ ਨੱਥ ਪਾਉਣਾ ਸਾਡਾ ਕੰਮ ਹੈ ਨਾਲ ਹੀ ਉਹਨਾਂ ਡੀ. ਐੱਸ. ਪੀ. ਦੇ ਰਿਕਾਰਡ ਨੂੰ ਗਲਤ ਦੱਸਦਿਆਂ ਕਿਹਾ ਕਿ ਕਾਨੂੰਨ ਨੂੰ ਤੋੜਨਾ ਡੀ. ਐੱਸ. ਪੀ. ਸੇਖੋਂ ਆਪਣਾ ਧਰਮ ਸਮਝਦਾ ਹੈ।

ਮੁਅੱਤਲ DSP ਦਾ ਦਿਮਾਗੀ ਸੰਤੁਲਨ ਖ਼ਰਾਬ! ਕਾਂਗਰਸੀ ਮੰਤਰੀ ਆਸ਼ੂ ਨੇ ਕੀਤੇ ਖੁਲਾਸੇ

ਦੱਸ ਦੇਈਏ ਕਿ ਉਕਤ ਡੀ. ਐੱਸ. ਪੀ. ਦੀ ਪੋਸਟਿੰਗ ਇਸ ਸਮੇਂ ਕਮਾਂਡੋ ਬਟਾਲੀਅਨ ਬਹਾਦਰਗੜ੍ਹ ‘ਚ ਸੀ, ਜਿਸ ਵਲੋਂ ਪਿਛਲੇ ਕੁਝ ਸਮੇਂ ਤੋਂ ਆਸ਼ੂ ਤੇ ਬੈਂਸ ਦੀ ਫੋਟੋ ਨਾਲ ਫੇਸਬੁੱਕ ‘ਤੇ ਪੋਸਟ ਪਾ ਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। ਇੱਥੋਂ ਤੱਕ ਕਿ ਇਨ੍ਹਾਂ ‘ਚੋਂ ਕੁਝ ਪੋਸਟਾਂ ਅਤੇ ਉਨ੍ਹਾਂ ‘ਤੇ ਲੋਕਾਂ ਵਲੋਂ ਕੀਤੇ ਗਏ ਕੁਮੈਂਟ ਦੇ ਸਕਰੀਨ ਸ਼ਾਟ ਲੈ ਕੇ ਆਸ਼ੂ ਤੇ ਬੈਂਸ ਨੂੰ ਵਟਸਐਪ ‘ਤੇ ਭੇਜੇ ਜਾ ਰਹੇ ਸਨ। ਇਹ ਮੁੱਦਾ ਆਸ਼ੂ ਵਲੋਂ ਕੈਬਨਿਟ ਦੀ ਬੈਠਕ ‘ਚ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਚੁੱਕਿਆ ਗਿਆ, ਜਿਸ ਤੋਂ ਬਾਅਦ ਡੀ. ਐੱਸ. ਪੀ. ਖਿਲਾਫ ਇਹ ਕਾਰਵਾਈ ਹੋਈ ਹੈ।

ਹੁਣ DSP ਨੇ ਮੰਤਰੀ ਦੀ ਬਣਾਈ ਰੇਲ੍ਹ, ਕਹਿੰਦਾ, ‘ਕੁੱਤੇ, ਪਿੱਲੇ ਭੌਂਕ ਰਹੇ ਨੇ’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button