NewsBreaking NewsD5 specialPoliticsPunjab

ਮਿੱਲਾਂ ‘ਚ ਲੁਕੋ ਕੇ ਰੱਖੇ ਜਨਤਕ ਵੰਡ ਪ੍ਰਣਾਲੀ ਦੇ 5200 ਬੋਰੇ ਚਾਵਲ ਬਰਾਮਦ

ਆਸ਼ੂ ਵੱਲੋਂ ਮਿੱਲ ਮਾਲਕਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ

ਚੰਡੀਗੜ੍ਹ : ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ 5200 ਬੋਰੇ ਚਾਵਲ ਦੇ ਬਰਾਮਦ ਕੀਤੇ ਗਏ ਹਨ ਜੋ ਕਿ ਜਨਤਕ ਵੰਡ ਪ੍ਰਣਾਲੀ ਅਧੀਨ ਵੰਡੇ ਜਾਣੇ ਸਨ। ਉਕਤ ਜਾਣਕਾਰੀ ਅੱਜ ਇੱਥੇ ਦਿੰਦਿਆਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਵਿਭਾਗ ਦੀ ਟੀਮ ਵਲੋਂ ਕੁਰਾਲੀ ਸਥਿਤ ਵਿਸ਼ਨੂੰ ਰਾਈਸ ਐਂਡ ਜਨਰਲ ਮਿੱਲਜ਼ ਕੁਰਾਲੀ ਜੋ ਕਿ ਪਨਸਪ ਨੂੰ ਅਲਾਟਡ ਹੈ, ਵਿਖੇ ਛਾਪਾਮਾਰੀ ਕੀਤੀ ਗਈ, ਜਿੱਥੋਂ 3000 ਬੋਰੇ ਜਨਤਕ ਵੰਡ ਅਧੀਨ ਵੰਡੇ ਜਾਣ ਵਾਲੇ ਚਾਵਲਾਂ ਦੇ ਬਰਾਮਦ ਕੀਤੇ ਗਏ ਹਨ।

LIVE ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਵੱਡਾ ਫੈਸਲਾ!ਪੂਰਾ ਭਾਰਤ ਹੋਵੇਗਾ ਜਾਮ!ਖਹਿਰਾ ਦੀ ਢੀਂਡਸਾ ਨਾਲ ਗੁਪਤ ਮੀਟਿੰਗ!

ਉਹਨਾਂ ਦਸਿਆ ਕਿ ਇਹ ਬੋਰੇ ਝੋਨੇ ਦੇ ਸਟਾਕ ਵਿੱਚ ਲੁਕੋ ਕੇ ਰੱਖੇ ਗਏ ਸਨ। ਆਸ਼ੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਖਰੜ ਸਥਿਤ ਖਰੜ ਰਾਈਸ ਮਿੱਲ ਜੋ ਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਨੂੰ ਅਲਾਟਡ ਹੈ, ਵਿੱਚ ਵੀ ਛਾਪੇਮਾਰੀ ਕੀਤੀ ਗਈ, ਜਿੱਥੋਂ 2200 ਬੋਰੇ ਜਨਤਕ ਵੰਡ ਅਧੀਨ ਵੰਡੇ ਜਾਣ ਵਾਲੇ ਚਾਵਲਾਂ ਦੇ ਬਰਾਮਦ ਕੀਤੇ ਗਏ ਹਨ। ਉਹਨਾਂ ਦਸਿਆ ਕਿ ਇਹ ਬੋਰੇ ਝੋਨੇ ਦੇ ਸਟਾਕ ਵਿੱਚ ਲੁਕੋ ਕੇ ਰੱਖੇ ਗਏ ਸਨ। ਉਹਨਾਂ ਅੱਗੇ ਦੱਸਿਆ ਕਿ ਇਹ ਚਾਵਲ ਦੂਸਰੇ ਰਾਜਾਂ ਤੋਂ ਘੱਟ ਕੀਮਤ ‘ਤੇ ਲਿਆਂਦੇ ਗਏ ਸਨ ਅਤੇ ਇਹਨਾਂ ਨੂੰ ਚਾਲੂ ਮੰਡੀ ਸੀਜ਼ਨ ਦੌਰਾਨ ਬੋਗਸ ਬਿਲਿੰਗ ਲਈ ਵਰਤਿਆ ਜਾਣਾ ਸੀ।

ਯੂ.ਪੀ ਦੀ ਰਾਹ ‘ਤੇ ਤੁਰਿਆ ਪੰਜਾਬ? ਸਿਮਰਜੀਤ ਬੈਂਸ ਦੇ ਵੱਡੇ ਖੁਲਾਸੇ,ਕੈਪਟਨ ਤੋਂ ਮੰਗਿਆ ਜਵਾਬ | D5 Channel Punjabi

ਖੁਰਾਕ ਮੰਤਰੀ ਨੇ ਇਨ੍ਹਾਂ ਮਿੱਲ ਮਾਲਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੋਗਸ ਬਿਲਿੰਗ ਨੂੰ ਨੱਥ ਪਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਪੰਜਾਬ ਮੰਡੀ ਬੋਰਡ, ਪੰਜਾਬ ਪੁਲੀਸ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਸਾਂਝੇ ਤੌਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਦੇ ਸਾਰਥਕ ਨਤੀਜੇ ਵੀ ਨਿਕਲੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button