Breaking NewsD5 specialInternationalNewsTop News

ਫਾਈਰਿੰਗ ਨਾਲ ਲਗਾਤਾਰ ਦੂਜੇ ਦਿਨ ਦਹਿਲਿਆ ਅਮਰੀਕਾ, ਇੰਡਿਆਨਾ ‘ਚ ਤਿੰਨ ਲੋਕਾਂ ਦੀ ਮੌਤ

ਸੈਕਰਾਮੈਂਟੋ : ਉੱਤਰ ਪੱਛਮੀ ਇੰਡਿਆਨਾ ‘ਚ ਇਕ ਬਲਾਕ ਪਾਰਟੀ ਦੌਰਾਨ ਹੋਈ ਗੋਲੀਬਾਰੀ ‘ਚ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 7 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲੀਬਾਰੀ ਗੈਰੀ, ਇੰਡਿਆਨਾ ਦੇ ਰਿਹਾਇਸ਼ੀ ਖ਼ੇਤਰ ‘ਚ ਹੋਈ। ਪੁਲਿਸ ਅਧਿਕਾਰੀ ਲੈਫਟੀਨੈਂਟ ਡਾਨ ਵੈਸਟਰਫੀਲਡ ਨੇ ਕਿਹਾ ਹੈ ਕਿ ਜਦੋਂ ਪੁਲਿਸ ਮੌਕੇ ਉਪਰ ਪੁੱਜੀ ਤਾਂ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ।

ਸੁਣੋ ਕਿਸਾਨ ਕਿਵੇਂ ਹੋਣਗੇ ਮਾਲੋ-ਮਾਲ, ਨਹੀਂ ਕਰਨੀ ਪੈ ਸਕਦੀ ਖੇਤੀ ਬੰਦ | D5 Channel Punjabi

ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਵੈਸਟਰਫੀਲਡ ਅਨੁਸਾਰ ਜ਼ਖ਼ਮੀਆਂ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਹੈ ਕਿ ਅਧਿਕਾਰੀ ਮੌਕੇ ਉਪਰ ਹਾਲਾਤ ਦਾ ਜਾਇਜ਼ਾ ਲੈ ਰਹੇ ਹਨ ਤੇ ਅਜੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਹਮਲਾਵਰ ਕਿੰਨੇ ਸਨ। ਮ੍ਰਿਤਕਾਂ ‘ਚ ਇਕ 20 ਸਾਲ ਦੀ ਔਰਤ ਸ਼ਾਮਿਲ ਹੈ ਜੋ ਓਲਿੰਪਿਆ ਫੀਲਡਜ਼ ਦੀ ਰਹਿਣ ਵਾਲੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button