ਮਾਝੀ ਨੇ ਸਬੂਤਾਂ ਸਣੇ ਕੀਤਾ ਵੱਡਾ ਖ਼ੁਲਾਸਾ | ਜਥੇਦਾਰ ਸਾਬ੍ਹ ਹੁਣ ਵੀ ਕੁਝ ਬੋਲੋ
ਬਰਨਾਲਾ : ਜਿਵੇਂ ਹੀ ਬੇਅਦਬੀ ਮਾਮਲਿਆਂ ਦੀ ਜਾਂਚ ਰਾਮ ਰਹੀਮ ਤੱਕ ਪਹੁੰਚੀ ਤਾਂ ਕਈਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬਰਨਾਲਾ ਪਹੁੰਚੇ ਸਿੱਖ ਪ੍ਰਚਾਰ ਭਾਈ ਹਰਜਿੰਦਰ ਸਿੰਘ ਮਾਝੀ ਨੇ ਬਾਦਲਾਂ ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਜੇਕਰ ਰਾਮ ਰਹੀਮ ਤੋਂ ਸਭ ਤੋਂ ਵੱਧ ਖ਼ਤਰਾ ਕੋਈ ਮਹਿਸੂਸ ਕਰ ਰਿਹੈ ਤਾਂ ਉਹ ਬਾਦਲ ਹਨ ਕਿਉਂ ਕਿ ਰਾਮ ਰਹੀਮ ਬੇਅਦਬੀ ਮਾਮਲਿਆਂ ਦੀ ਪੁੱਛਗਿੱਛ ਦੌਰਾਨ ਬਾਦਲਾਂ ਦਾ ਨਾਮ ਲੈ ਸਕਦੇ ਹਨ।
Weather Update | ਮੀਂਹ ਬਾਰੇ ਮੌਸਮ ਵਿਭਾਗ ਦੀ ਭਵਿੱਖਬਾਣੀ
ਹੁਣ ਜੇਕਰ ਕੈਪਟਨ ਸਰਕਾਰ ਵੀ ਬਾਦਲਾਂ ਦੇ ਰਾਹ ‘ਤੇ ਤੁਰੀ ਤਾਂ ਹਸ਼ਰ ਬਾਦਲਾਂ ਵਾਲਾ ਹੋਵੇਗਾ। ਮਾਝੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਅਧੂਰਾ ਸੱਚ ਨਾ ਬੋਲੋ। ਬਾਦਲਾਂ, ਸੁਮੇਧ ਸੈਣੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲ ਵੀ ਨਜ਼ਰ ਮਾਰੀ ਜਾਵੇ। ਨਾਲ ਹੀ ਮਾਝੀ ਨੇ ਬਾਦਲਾਂ ਦਾ ਸਾਥ ਛੱਡ ਰਹੇ ਅਕਾਲੀਆਂ ਨੂੰ ਵੀ ਨਸੀਹਤ ਦਿੱਤੀ।
ਹਾਲ ਦੀ ਘੜੀ ਤਾਂ ਮਾਮਲਾ ਅਦਾਲਤ ‘ਚ ਹੈ। ਰਾਮ ਰਹੀਮ ਨੂੰ ਪੁੱਛਗਿੱਛ ਲਈ ਪੰਜਾਬ ਕਦੋਂ ਲਿਆਂਦਾ ਜਾਵੇਗਾ ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਜਿਸ ਤਰੀਕੇ ਨਾਲ SIT ਨੇ ਰਫ਼ਤਾਰ ਫੜ੍ਹੀ ਹੈ। ਉਸ ‘ਤੇ ਵੀ ਲੋਕ ਸ਼ੰਕਾ ਕਰ ਰਹੇ ਨੇ ਕਿ ਕਿਤੇ ਇਹ ਸਿਆਸੀ ਖੇਡ ਦਾ ਹਿੱਸਾ ਤਾਂ ਨਹੀਂ। ਜੋ 2022 ਦੀਆਂ ਚੋਣਾਂ ਤੱਕ ਚੱਲੇਗੀ ਤੇ ਚੋਣਾਂ ਹੁੰਦਿਆਂ ਹੀ ਫੇਰ ਜਾਂਚ ਠੰਢੇ ਬਸਤੇ ‘ਚ ਚਲੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.