ਮਹਾਪੁਰਸ਼ ਨੂੰ ਬਚਾਉਣ ਲਈ ਘਰਵਾਲੇ ਨੂੰ ਸੰਗਲ ਨਾਲ ਬੰਨਿਆ
ਗੁਰਦਾਸਪੁਰ : ਜਾਨਵਰਾਂ ਵਾਂਗ ਸੰਗਲਾਂ ਨਾਲ ਬੰਨ੍ਹਿਆ ਇਹ ਵਿਅਕਤੀ ਕੋਈ ਮਾਨਸਿਕ ਰੋਗੀ ਨਹੀਂ, ਬਲਕਿ ਇਕ ਆਮ ਇਨਸਾਨ ਹੈ। ਜੋ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਸੀ ਪਰ ਅੰਧ ਵਿਸ਼ਵਾਸ਼ ਕਾਰਨ ਇਸ ਨੂੰ ਕਿਸੇ ਹੋਰ ਨੇ ਨਹੀਂ ਬਲਕਿ ਇਸ ਦੀ ਪਤਨੀ ਨੇ ਹੀ ਸੰਗਲ ਪਾ ਦਿੱਤਾ। ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇਹ ਵੀਡੀਓ ਗੁਰਦਾਸਪੁਰ ਤੋਂ ਹੈ। ਜਿਥੇ ਇਹ ਵਿਅਕਤੀ ਪਿਛਲੇ ਕਰੀਬ 2 ਮਹੀਨਿਆਂ ਤੋਂ ਆਪਣੇ ਹੀ ਘਰ ‘ਚ ਬੰਦੀ ਬਣਿਆ ਹੋਇਆ ਹੈ।
ਮਹਾਪੁਰਸ਼ ਨੂੰ ਬਚਾਉਣ ਲਈ ਘਰਵਾਲੇ ਨੂੰ ਸੰਗਲ ਨਾਲ ਬੰਨਿਆ | Gharwale nu Sangal paya
ਇਸ ਦੀ ਪਤਨੀ ਮੁਤਾਬਕ ਇਕ ਬਾਬੇ ਦੀ ਚੱਕਰਾਂ ‘ਚ ਆ ਕੇ ਉਸ ਨੇ ਆਪਣੇ ਪਤੀ ਨੂੰ ਕੈਦ ਕੀਤਾ ਹੈ। ਦੂਜੇ ਪਾਸੇ ਪੀੜਤ ਵਿਅਕਤੀ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ। ਮਾਮਲਾ ਮੀਡੀਆ ‘ਚ ਨਸ਼ਰ ਹੋਇਆ ਤਾਂ ਹੁਣ ਇਸ ਵਿਅਕਤੀ ਨੂੰ ਸੁੱਖ ਦਾ ਸਾਹ ਆਇਆ। ਸਥਾਨਕ ਲੋਕਾਂ ਅਤੇ ਸਮਾਜ ਸੇਵੀਆਂ ਨੇ ਮਿਲ ਕੇ ਪਰਿਵਾਰ ਨੂੰ ਸਮਝਾਇਆ ਅਤੇ ਫੇਰ ਪੀੜਿਤ ਨੂੰ ਸੰਗਲਾਂ ਤੋਂ ਆਜ਼ਾਦੀ ਮਿਲੀ।
ਇਹ ਤਾਂ ਸੀ ਅੰਧ ਵਿਸ਼ਵਾਸ਼ ਕਾਰਨ ਅੰਨ੍ਹੇ ਹੋਏ ਲੋਕਾਂ ਦਾ ਹਾਲ ਜੋ ਰਿਸ਼ਤਿਆਂ ਨੂੰ ਵੀ ਸੰਗਲਾਂ ਨਾਲ ਨੂੜ ਦਿੰਦੇ ਹਨ। ਜਿਸ ਕਾਰਨ ਇਨਸਾਨੀਅਤ ਦੇ ਮੂੰਹ ‘ਤੇ ਹਰ ਵਾਰ ਚਪੇੜ ਵੱਜਦੀ ਹੈ ਪਰ ਲੋਕਾਂ ‘ਤੇ ਕੋਈ ਅਸਰ ਨਹੀਂ ਹੁੰਦਾ। ਹੋ ਸਕਦਾ ਹੈ ਕਿ ਤੁਹਾਡੇ ਨਜ਼ਦੀਕ ਵੀ ਕਿਸੇ ਕੋਨੇ ‘ਚ ਕੋਈ ਬੇਕਸੂਰ ਜਾਨਵਰਾਂ ਵਾਂਗ ਦਿਨ ਬਤੀਤ ਕਰ ਰਿਹਾ ਹੋਵੇ। ਜਾਗੋ ਤੇ ਅਜਿਹੇ ਕਰਮ ਕਾਂਡਾਂ ਤੋਂ ਤੋਬਾ ਕਰੋ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.