ਸੀਐਮ ਯੋਗੀ ਨੇ ਅਖਾੜਿਆਂ ਦੇ ਸੰਤਾਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਅਖਾੜਿਆਂ ਵਿੱਚ ਇਸ਼ਨਾਨ ਕਰਵਾਉਣ ਲਈ ਸਹਿਮਤੀ ਬਣ ਗਈ। 11 ਵਜੇ ਤੋਂ ਬਾਅਦ ਅਖਾੜਿਆਂ ਦੇ ਸੰਤ ਕ੍ਰਮਵਾਰ ਇਸ਼ਨਾਨ ਲਈ ਜਾਣਗੇ।ਮੌਨੀ ਮੱਸਿਆ ਵਾਲੇ ਦਿਨ ਅੰਮ੍ਰਿਤ ਇਸ਼ਨਾਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੰਗਮ ਤੇ ਰਾਤ ਕਰੀਬ 1.30 ਵਜੇ ਭੱਜ ਦੌੜ ਮੱਚ ਗਈ। ਜਿਸ ਕਾਰਨ ਉਥੇ ਕਈ ਸ਼ਰਧਾਲੂ ਜ਼ਖਮੀ ਹੋ ਗਏ। 20 ਸ਼ਰਧਾਲੂਆਂ ਦੀ ਮੌਤ ਦਾ ਖਦਸ਼ਾ ਹੈ। ਫਿਲਹਾਲ ਸਥਿਤੀ ਕਾਬੂ ਹੇਠ ਹੈ। ਸਾਧੂ ਤੇ ਹੋਰ ਸ਼ਰਧਾਲੂ ਗੰਗਾ ਵਿੱਚ ਇਸ਼ਨਾਨ ਕਰ ਰਹੇ ਹਨ। ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਸਾਰੇ ਅਖਾੜਿਆਂ ਵਿੱਚ ਇਸ਼ਨਾਨ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੂਜੇ ਪਾਸੇ ਪੀਐਮ ਮੋਦੀ ਨੇ ਮਹਾਕੁੰਭ ਮੇਲੇ ਦੀ ਸਥਿਤੀ ਨੂੰ ਲੈ ਕੇ ਸਵੇਰੇ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਨਾਲ ਫ਼ੋਨ ‘ਤੇ ਦੋ ਬਾਰ ਗੱਲ ਕੀਤੀ। ਉਨ੍ਹਾਂ ਸਥਿਤੀ ਦਾ ਜਾਇਜ਼ਾ ਲਿਆ ਅਤੇ ਤੁਰੰਤ ਰਾਹਤ ਉਪਾਵਾਂ ‘ਤੇ ਜ਼ੋਰ ਦਿੱਤਾ।ਮਹਾਕੁੰਭਨਗਰ ਦੇ ਸੁਪਰ ਸਪੈਸ਼ਲਿਟੀ ਹਸਪਤਾਲ ‘ਚ 300 ਮਾਹਿਰ ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਹ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਹਨ। ਹੁਣ ਤੱਕ ਦੋ ਲੱਖ ਤੋਂ ਵੱਧ ਮਰੀਜ਼ ਕੇਂਦਰੀ ਹਸਪਤਾਲ ਸਮੇਤ ਹੋਰ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਦਾ ਲਾਭ ਲੈ ਚੁੱਕੇ ਹਨ। ਨਾਲ ਹੀ, ਹੁਣ ਤੱਕ 2.5 ਲੱਖ ਤੋਂ ਵੱਧ ਲੋਕਾਂ ਦੀ ਜਾਂਚ ਹੋ ਚੁੱਕੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.