ਮਰੇ ਹੋਏ ਵਿਅਕਤੀ ਨੂੰ 4 ਸਾਲ ਤੋਂ ਮਿਲ ਰਹੀ ਸੀ ਮਨਰੇਗਾ ਮਜ਼ਦੂਰੀ, ਗੁਜਰਾਤ ਖੇਤੀਬਾੜੀ ਮੰਤਰੀ ਨੇ ਕੀਤਾ ਸਵੀਕਾਰ
ਗਾਂਧੀਨਗਰ : ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ, 2005 (ਮਨਰੇਗਾ) ਨਾਲ ਦੀ ਤਾਜ਼ਾ ਉਦਾਹਰਣ ਗੁਜਰਾਤ ਵਿਚ ਸਾਹਮਣੇ ਆਈ ਹੈ। ਇੱਥੇ ਦੇ ਛੋਟੇ ਉਦੇਪੁਰ ਜ਼ਿਲ੍ਹੇ ਦੇ ਬੋਡੇਲੀ ਤਹਿਸੀਲ ਦੇ ਇੱਕ ਅਜਿਹੇ ਵਿਅਕਤੀ ਨੂੰ ਜੌਬ ਕਾਰਡ ਜਾਰੀ ਕਰਏ ਭੁਗਤਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਮੌਤ 4 ਸਾਲ ਪਹਿਲਾਂ ਹੋ ਚੁੱਕੀ ਹੈ। ਸਥਾਨਕ ਵਿਧਾਇਕ ਮੋਹਨ ਸਿੰਘ ਰਾਠਵਾ ਇਸ ਘੁਟਾਲੇ ਨੂੰ ਗੁਜਰਾਤ ਰਾਜ ਵਿਧਾਨ ਸਭਾ ਦੇ ਸਾਹਮਣੇ ਲੈ ਕੇ ਆਏ ਹਨ ਅਤੇ ਉਸ ਨੂੰ ਗੁਜਰਾਤ ਦੇ ਖੇਤੀਬਾੜੀ ਮੰਤਰੀ ਨੇ ਸਵੀਕਾਰ ਕੀਤਾ ਹੈ।
ਪੰਜਾਬੀ ਗਾਇਕਾਂ ਦਾ ਵੱਡਾ ਧਮਾਕਾ! ਕਿਸਾਨਾਂ ਦੀ ਵਧੀ ਤਾਕਤ, ਹੁਣ ਗਾਇਕ ਕਰਨਗੇ ਆਹ ਕੰਮ!
ਮਨਰੇਗਾ ਯੋਜਨਾ ਦੇ ਤਹਿਤ ਭੁਗਤਾਨ ਨਾਲ ਜੁੜੇ ਘੋਟਾਲੇ ਰਾਜ ਵਿੱਚ ਲਗਾਤਾਰ ਸਾਹਮਣੇ ਆ ਰਹੇ ਹਨ। ਬਜਟ ਸੈਸ਼ਨ ਦੇ ਪ੍ਰਸ਼ਨਕਾਲ ਦੌਰਾਨ ਮੰਗਲਵਾਰ ਨੂੰ ਮੋਹਨ ਸਿੰਘ ਰਾਠਵਾ ਨੇ ਆਪਣੇ ਹਲਕੇ ਛੋਟਾ ਉਦੇਪੁਰ ਵਿੱਚ ਕਈ ਬੇਨਿਯਮੀਆਂ ਨੋਟ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਮਨਰੇਗਾ ਦੇ ਰਿਕਾਰਡ ਵਿੱਚ ਕਈ ਅਜਿਹੇ ਲੋਕਾਂ ਨੂੰ ਭੁਗਤਾਨੇ ਕੀਤੇ ਜਾਣ ਦੀ ਚਰਚਾ ਹੈ, ਜੋ ਨਾਬਾਲਗ ਹਨ ਜਾਂ ਜੋ ਸਰਕਾਰੀ ਖੇਤਰ ਵਿੱਚ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਦਨ ‘ਚ ਇੱਕ ਅੱਲਗ ਮਾਮਲਾ ਵੀ ਦੱਸਿਆ। ਉਨ੍ਹਾਂ ਨੇ ਕਿਹਾ,‘‘ਬੋਡੇਲੀ ਵਿੱਚ ਅਜਿਹੇ ਵਿਅਕਤੀ ਨੂੰ ਭੁਗਤਾਨੇ ਕੀਤਾ ਗਿਆ ਸੀ, ਜਿਸ ਦੀ 4 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਥੇ ਹੀ ਇੱਕ ਹੋਰ ਮਾਮਲੇ ਵਿੱਚ ਪ੍ਰਾਇਮਰੀ ਸਕੂਲ ਦੇ ਅਧਿਆਪਕ ਮਲਸਿੰਘ ਰਥਾਵਾ ਨੂੰ ਇਸ ਯੋਜਨਾ ਦੇ ਤਹਿਤ 1,120 ਰੁਪਏ ਭੁਗਤਾਨੇ ਕੀਤਾ ਗਿਆ। ਯਾਨੀ ਕਿ ਇਸ ਯੋਜਨਾ ਦੇ ਲਾਭਪਾਤਰੀ ਭੂਤ ਹਨ।’’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.