ਮਜੀਠੀਆ ਨੇ ਰੰਧਾਵਾ ਬਾਰੇ ਕੀਤੇ ਹੋਸ਼ ਉਡਾਊ ਖੁਲਾਸੇ
ਚੰਡੀਗੜ੍ਹ : ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਇਕ ਵਾਰ ਫਿਰ ਕੈਪਟਨ ਦੇ ਮੰਤਰੀ ਸੁਖਜਿੰਦਰ ਰੰਧਾਵਾ ‘ਤੇ ਵੱਡਾ ਹਮਲਾ ਬੋਲਿਆ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਜਿੱਥੇ ਸਰਕਾਰ ਫੰਡ ਨਾ ਹੋਣ ਅਤੇ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋ ਰਹੀ ਹੈ, ਉਥੇ ਹੀ ਸਰਕਾਰ ਦਾ ਠੱਗ ਮੰਤਰੀ ਸੁੱਖੀ ਰੰਧਾਵਾ ਇਕ ਅਜਿਹਾ ਪ੍ਰੋਫੈਸ਼ਨਲ ਸਲਾਹਾਰ ਰੱਖ ਰਿਹਾ ਹੈ, ਜਿਸ ਦੀ ਤਨਖਾਹ ਮੁੱਖ ਮੰਤਰੀ ਦੀ ਤਨਖਾਹ ਤੋਂ ਵੱਧ ਹੈ।
ਮਾਝੀ ਨੇ ਸਬੂਤਾਂ ਸਣੇ ਕੀਤਾ ਵੱਡਾ ਖ਼ੁਲਾਸਾ | ਜਥੇਦਾਰ ਸਾਬ੍ਹ ਹੁਣ ਵੀ ਕੁਝ ਬੋਲੋ
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ‘ਤੇ ਪੇਸ਼ੇਵਰ ਸਲਾਹਕਾਰ ਸਿਧਾਰਥ ਸ਼ੰਕਰ ਸ਼ਰਮਾ ਨੂੰ ਗੈਰਕਾਨੂੰਨੀ ਢੰਗ ਨਾਲ ਨਿਯੁਕਤ ਕਰਨ ਦੇ ਦੋਸ਼ ‘ਚ ਫ਼ੌਜਦਾਰੀ ਕੇਸ ਦਰਜ ਕਰਨਾ ਚਾਹੀਦਾ ਹੈ ਅਤੇ ਇਸ ਮਾਮਲੇ ਦੀ ਪੁਖ਼ਤਾ ਅਤੇ ਪੂਰੀ ਤਹਿ ਤੱਕ ਜਾਂਚ ਕਰਨੀ ਚਾਹੀਦੀ ਹੈ, ਇਸ ਦੇ ਨਾਲ ਹੀ ਮੰਤਰੀ ਤੋਂ ਰਾਜ ਦੇ ਖਜ਼ਾਨੇ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਦੇ ਆਦੇਸ਼ ਦਿੱਤੇ ਜਾਣੇ ਚਾਹੀਦੇ ਹਨ।
Weather Update | ਮੀਂਹ ਬਾਰੇ ਮੌਸਮ ਵਿਭਾਗ ਦੀ ਭਵਿੱਖਬਾਣੀ
ਸਿਧਾਰਥ ਸ਼ੰਕਰ ਨੂੰ 2.60 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਗਈ, ਜੋ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਦੀ ਤੁਲਨਾ ਤੋਂ ਕਿਤੇ ਉੱਪਰ ਹੈ, ਜਿਨ੍ਹਾਂ ਦਾ 25 ਸਾਲਾਂ ਤੋਂ ਵੀ ਵੱਧ ਤਜਰਬਾ ਹੈ। ਇਸ ਪੇਸ਼ੇਵਰ ਸਲਾਹਕਾਰ ਨੂੰ ਉਕਤ ਸਹਿਕਾਰਤਾ ਮੰਤਰੀ ਨੇ ਮੰਤਰੀ ਮੰਡਲ ਤੋਂ ਮਨਜ਼ੂਰੀ ਲਏ ਬਗ਼ੈਰ ਨਿਯੁਕਤ ਕੀਤਾ ਹੈ। ਅੱਠ ਵਿਭਾਗਾਂ ਵੱਲੋਂ ਇੱਕ ਵਿਅਕਤੀ ਨੂੰ ਇਸ ਤਰ੍ਹਾਂ ਤਨਖ਼ਾਹ ਦੀ ਅਦਾਇਗੀ ਨਹੀਂ ਕੀਤੀ ਜਾ ਸਕਦੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.