SportsBreaking NewsD5 specialNewsTop News

ਭਾਰਤੀ ਮਹਿਲਾ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਕੋਰੋਨਾ ਪੌਜ਼ੀਟਿਵ

ਨਵੀਂ ਦਿੱਲੀ : ਭਾਰਤ ਦੀ ਮਹਿਲਾ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ। ਅਪੂਰਵੀ ਉਨ੍ਹਾਂ ਨਿਸ਼ਾਨੇਬਾਜ਼ਾਂ ਵਿੱਚ ਸ਼ਾਮਿਲ ਹੈ, ਜਿਨ੍ਹਾਂ ਨੇ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਲਈ ਅਗਲੇ ਤਿੰਨ ਮਹੀਨਿਆਂ ਤੱਕ ਕਰੋਏਸ਼ੀਆ ਦਾ ਦੌਰਾ ਕਰਨਾ ਹੈ, ਜਿੱਥੇ ਜਗਰੇਬ ‘ਚ ਉਹ ਆਪਣੀ ਟ੍ਰੇਨਿੰਗ ਕਰੇਗੀ। ਅਪੂਰਵੀ ਟੋਕੀਓ ਓਲੰਪਿਕ ‘ਚ ਮਹਿਲਾਵਾਂ ਦੀ 10 ਮੀਟਰ ਏਅਰ ਰਾਇਫਲ ਮੁਕਾਬਲੇ ‘ਚ ਭਾਰਤ ਦੀ ਤਰਜਮਾਨੀ ਕਰੇਗੀ। ਇੱਕ ਰਿਪੋਰਟ ਅਨੁਸਾਰ ਤਿੰਨ ਮਹੀਨਿਆਂ ਦੇ ਲੰਬੇ ਕੈਂਪ ਨੂੰ ਲੈ ਕੇ ਪਹਿਲਾਂ ਹੀ ਕਈ ਕੋਚ ਅਤੇ ਨਿਸ਼ਾਨੇਬਾਜ ਭਾਰਤੀ ਰਾਸ਼ਟਰੀ ਰਾਇਫਲ ਸੰਘ ਦੇ ਫੈਸਲੇ ਦੇ ਖਿਲਾਫ ਆਵਾਜ ਚੁੱਕ ਰਹੇ ਹਨ।

ਆਹ ਦੇਖੋ SHO ਦੀ ਗੁੰਡਾਗਰਦੀ,ਗਰੀਬ ਦੀ ਰੇਹੜੀ ਨੂੰ ਮਾਰੀ ਲੱਤ,ਫੇਰ ਹੋ ਗਈ SHO ‘ਤੇ ਵੱਡੀ ਕਾਰਵਾਈ…

ਸੂਤਰਾਂ ਨੇ ਕਿਹਾ, ‘‘ਪੂਰਾ ਦੇਸ਼ ਮਹਾਮਾਰੀ ਨਾਲ ਜੂਝ ਰਿਹਾ ਹੈ ਅਤੇ ਨਿਸ਼ਾਨੇਬਾਜ਼ਾਂ ਅਤੇ ਕੋਚਾਂ ਦੇ ਪਰਿਵਾਰ ਵੀ ਇਸ ਤੋਂ ਅਲੱਗ ਨਹੀਂ ਹਨ। ਜੇਕਰ ਕਿਸੇ ਨਿਸ਼ਾਨੇਬਾਜ ਦੇ ਪਰਿਵਾਰ ਦਾ ਕੋਈ ਮੈਂਬਰ ਬੀਮਾਰ ਹੋ ਜਾਵੇ ਤਾਂ ਕੀ ਹੋਵੇਗਾ ? ਉਹ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਵਾਪਸ ਕਿਵੇਂ ਆ ਸਕਦਾ ਹੈ ? ਇਸ ‘ਚ ਤਿੰਨ ਰਾਸ਼ਟਰੀ ਕੋਚ – ਜਸਪਾਲ ਰਾਣਾ, ਰੌਣਕ ਪੰਡਿਤ ਅਤੇ ਸਮਰੇਸ਼ ਜੰਗ ਨੇ ਵਿਅਕਤੀਗਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਟੀਮ ‘ਚ ਸ਼ਾਮਿਲ ਹੋਣ ‘ਚ ਅਸਮਰਥਤਾ ਜਤਾਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button