IndiaTop News

ਭਾਜਪਾ ਪ੍ਰਧਾਨ ਦਾ ਬਿਆਨ, “ਭਾਜਪਾ ਵਰਕਰ ਨੇ ਜਿੱਤਿਆ IPL 2023 ਦਾ ਫਾਇਨਲ ਮੈਚ”

ਤਾਮਿਲਨਾਡੂ : ਤਾਮਿਲਨਾਡੂ ਦੇ ਭਾਜਪਾ ਪ੍ਰਧਾਨ ਦੇ. ਅੰਨਾਮਲਾਈ ਦਾ ਇਕ ਅਜੀਬ ਜਿਹਾ ਬਿਆਨ ਸਾਹਮਣੇ ਆਇਆ ਹੈ। ਇਕ ਨਿਜ਼ੀ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ ਨੇ ਜਿੱਤਿਆ ਕਿਉਂਕਿ ਉਸ ਵਿੱਚ ਇੱਕ ਭਾਜਪਾ ਵਰਕਰ ਖੇਡ ਰਿਹਾ ਸੀ ਅਤੇ ਇਸੇ ਵਰਕਰ ਦੀ ਬਦੌਲਤ ਚੇਨਈ ਨੇ ਗੁਜਰਾਤ ਟਾਇਟਨਸ ਨੂੰ ਹਰਾਇਆ। IPL 2023 ਦੇ ਫਾਈਨਲ ਮੈਚ ਨੂੰ ਲੈ ਕੇ ਆਇਆ ਉਨ੍ਹਾਂ ਦਾ ਬਿਆਨ ਕਾਫੀ ਚਰਚਾ ‘ਚ ਹੈ।

Cabinet Minister ਬਣਨ ਤੋਂ ਬਾਅਦ Gurmeet Khudian ਦੀ Family First Interview ! | D5 Channel Punjabi

ਸੀਐਸਕੇ ਦੇ ਮੈਚ ਜਿੱਤਣ ਤੋਂ ਬਾਅਦ, ਜਦੋਂ ਅੰਨਾਮਾਲਾਈ ਤੋਂ ਮੈਚ ਬਾਰੇ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਕਿਹਾ, ‘ਐਮਐਸ ਧੋਨੀ ਦੀ ਅਗਵਾਈ ਵਾਲੀ ਟੀਮ ਲਈ ਭਾਜਪਾ ਦੇ ਇੱਕ ਵਰਕਰ ਨੇ ਜੇਤੂ ਦੌੜਾਂ ਬਣਾਈਆਂ। ਰਵਿੰਦਰ ਜਡੇਜਾ ਭਾਜਪਾ ਦਾ ਵਰਕਰ ਹੈ ਅਤੇ ਉਹ ਗੁਜਰਾਤ ਦਾ ਰਹਿਣ ਵਾਲਾ ਹੈ। ਉਨ੍ਹਾਂ ਦੀ ਪਤਨੀ ਭਾਜਪਾ ਦੀ ਵਿਧਾਇਕ ਹੈ। ਸਾਨੂੰ ਮਾਣ ਹੈ ਕਿ ਇੱਕ ਭਾਜਪਾ ਵਰਕਰ ਨੇ ਸੀਐਸਕੇ ਲਈ ਜੇਤੂ ਦੌੜ ਬਣਾਈ।

ਨਵੇਂ ਮੰਤਰੀ ਬਣਦੇ ਸਾਰ ਪੁਰਾਣੇ ਮੰਤਰੀ ਨੂੰ ਝਟਕਾ, ਸਿਆਸਤ ‘ਚ ਹਲਚਲ | D5 Channel Punjabi | Punjab Cabinet 2023

ਤੁਹਾਨੂੰ ਦੱਸ ਦੇਈਏ ਕਿ ਸੋਮਵਾਰ 29 ਮਈ ਨੂੰ ਹੋਏ ਆਈਪੀਐਲ ਦੇ ਫਾਈਨਲ ਮੈਚ ਵਿੱਚ ਸੀਐਸਕੇ ਨੂੰ ਮੈਚ ਦੇ ਆਖਰੀ ਓਵਰ ਵਿੱਚ ਜਿੱਤ ਲਈ 13 ਦੌੜਾਂ ਦੀ ਲੋੜ ਸੀ। ਜਡੇਜਾ ਜਦੋਂ ਸਟ੍ਰਾਈਕ ‘ਤੇ ਆਇਆ ਤਾਂ ਆਖਰੀ 2 ਗੇਂਦਾਂ ‘ਤੇ 10 ਦੌੜਾਂ ਦੀ ਲੋੜ ਸੀ। ਪਰ, ਰਾਜਕੋਟ ਦੇ ਇਸ ਖਿਡਾਰੀ ਨੇ ਅਗਲੀਆਂ ਦੋ ਗੇਂਦਾਂ ਵਿੱਚ ਇੱਕ ਛੱਕਾ ਅਤੇ ਇੱਕ ਚੌਕਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button