ਭਗਵੰਤ ਮਾਨ ਨੇ ਕੀਤੇ ਵੱਡੇ ਐਲਾਨ, ਵਿੱਤੀ ਹਲਾਤਾਂ ਬਾਰੇ ਵੀ ਕੀਤੇ ਅਹਿਮ ਐਲਾਨ
ਚੰਡੀਗੜ੍ਹ, 7 ਅਪ੍ਰੈਲ 2023- ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪਹਿਲਾਂ ਜਦੋਂ ਪੀਐਸਪੀਸੀਐਲ ਦਾ ਨਾਮ ਆਉਂਦਾ ਸੀ ਤਾਂ ਮਨ ਵਿਚ ਘਾਟਾ ਸ਼ਬਦ ਹੀ ਆਉਂਦਾ ਸੀ, ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਸਬਸਿਡੀ 2022-23 ਵਿੱਚ ਪਹਿਲੀ ਵਾਰ ਹੈ ਜਦੋਂ 20200 ਕਰੋੜ ਰੁਪਏ ਦਿੱਤੇ ਗਏ ਹਨ ਤੇ ਹੁਣ ਸਬਸਿਡੀ ਦਾ ਕੋਈ ਬਕਾਇਆ ਨਹੀਂ ਹੈ।
ਹੁਣ ਤੱਕ ਕੁੱਲ 28042 ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਸਸਤੀ ਰੇਤ ਲਈ ਵੱਡਾ ਉਪਰਾਲਾ ਕੀਤਾ ਹੈ। 504 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਜਿਸ ਵਿੱਚ ਹੁਣ ਤੱਕ 21 ਲੱਖ 21 ਹਜ਼ਾਰ 350 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਵੇਖੋ
CM ਮਾਨ ਨੇ ਦੱਸਿਆ ਕਿ ਨਵੀਂ ਐਕਸਾਈਜ਼ ਪਾਲਿਸੀ ਨਾਲ ਸਰਕਾਰ ਨੂੰ ਮੁਨਾਫ਼ਾ ਹੋਇਆ ਹੈ। ਨਵੀਂ ਐਕਸਾਈਜ਼ ਪਾਲਿਸੀ ਨਾਲ ਖਜ਼ਾਨੇ ‘ਚ 2587 ਕਰੋੜ ਦਾ ਵਾਧਾ ਹੋਇਆ ।
ਉਨ੍ਹਾਂ ਦੱਸਿਆ ਕਿ “GST ਕਲੈਕਸ਼ਨ ‘ਚ 16% ਦਾ ਇਜ਼ਾਫਾ ਹੋਇਆ ਹੈ। ਸਾਡੀ ਆਬਕਾਰੀ ਨੀਤੀ ਵਿਚ 8841 ਕਰੋੜ ਰੁਪਏ ਦਾ ਮਾਲੀਆ ਆਇਆ। ਇਹ ਹੁਣ ਤੱਕ ਦਾ ਸਭ ਤੋਂ ਉੱਚਾ ਮਾਲੀਆ ਹੈ। ਇਹ ਪਿਛਲੀ ਵਾਰ ਤੋਂ 41 ਫੀਸਦੀ ਵੱਧ ਹੈ। ਪੁਰਾਣੀਆਂ ਸਰਕਾਰਾਂ ਵਿਚ ਮਾਫੀਆ ਸੀ ਜਿਸ ਕਾਰਨ ਸਾਰਾ ਪੈਸੇ ਉਨ੍ਹਾਂ ਕੋਲ ਜਾਂਦਾ ਸੀ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.