ਭਗਵੰਤ ਮਾਨ ਦਾ ਵੱਡਾ ਬਿਆਨ, ਸਿੱਧੂ ਦੀ ਜ਼ਲਦ ਹੋਵੇਗੀ ‘ਆਪ’ ‘ਚ ਐਂਟਰੀ !
ਸੰਗਰੂਰ : ਦਿੱਲੀ ਜਿੱਤ ਤੋਂ ਸੰਗਰੂਰ ਪਹੁੰਚੇ ਭਗਵੰਤ ਮਾਨ ਨੇ ਕਿਹਾ ਦਿੱਲੀ ਜਿੱਤਣ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ। ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਤਾਂ 1 ਦਿਨ ਲਈ ਦਿੱਲੀ ਗਏ ਸਨ ਜੋ ਉੱਥੇ ਤੋਂ ਇੱਕ ਸੀਟ ਆਉਣੀ ਸੀ ਉਹ ਵੀ ਹਾਰ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ‘ਚ ਸਾਰੇ ਲੋਕਾਂ ਦਾ ਸਵਾਗਤ ਹੈ ਪਰ ਬਿਨ੍ਹਾਂ ਸ਼ਰਤ ‘ਤੇ ਜੋ ਨਾਰਾਜ਼ ਚੱਲ ਰਹੇ ਵਿਧਾਇਕ ਪਾਰਟੀ ਤੋਂ ਦੂਰ ਚਲੇ ਗਏ ਸਨ ਉਹ ਬਿਨ੍ਹਾਂ ਸ਼ਰਤ ਵਾਪਸ ਆ ਸਕਦੇ ਹੈ। ਨਵਜੋਤ ਸਿੰਘ ਸਿੱਧੂ ‘ਤੇ ਬੋਲਦਿਆਂ ਕਿਹਾ ਕਿ ਉਹ ਇੱਕ ਚੰਗੇ ਅਤੇ ਈਮਾਨਦਾਰ ਨੇਤਾ ਹਨ ਉਨ੍ਹਾਂ ਦਾ ਸਾਫ਼ – ਸੁਥਰਾ ਅਕਸ। ਨਾਲ ਹੀ ਉਨ੍ਹਾਂ ਕਿਹਾ ਕਿ ਆਫੀਸ਼ੀਅਲ ਤੌਰ ‘ਤੇ ਨਵਜੋਤ ਸਿੰਘ ਸਿੱਧੂ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ।
Bhagwant Maan ਦਾ ਵੱਡਾ ਬਿਆਨ, Navjot Sidhu ਦੀ ਜਲਦ ਹੋਵੇਗੀ ‘AAP’ ‘ਚ ਐਂਟਰੀ (Video)
ਦਿੱਲੀ ‘ਚ ‘ਆਪ’ ਦੇ ਜ਼ਬਰਦਸਤ ਪ੍ਰਦਰਸ਼ਨ ‘ਤੇ ਮਾਨ ਨੇ ਕਿਹਾ ਕਿ ਇਹ ਆਮ ਆਦਮੀ ਦੀ ਜਿੱਤ ਹੈ। ਦਿੱਲੀ ਦੀ ਜਿੱਤ ਈਮਾਨਦਾਰੀ , ਬਿਜਲੀ – ਪਾਣੀ ਦੀ ਜਿੱਤ ਹੈ। ਦਿੱਲੀ ਦੀ ਜਿੱਤ ਮੁਹੱਲਾ ਕਲੀਨਿਕਾਂ ਅਤੇ ਬੇਰੁਜਗਾਰੀ ਨੂੰ ਦੂਰ ਕਰਨ ਦੀ ਸੋਚ ਦੀ ਜਿੱਤ ਹੈ। ਪੰਜਾਬ ਵਿੱਚ ਚੋਣਾਂ ਦੇ ਦੌਰਾਨ ਕੀ ਮੁੱਦੇ ਰਹਿਣਗੇ ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਦੇ ਦਿੱਲੀ ਤੋਂ ਅਲੱਗ ਨਹੀਂ ਹਨ। ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਇਸ ਈਮਾਨਦਾਰੀ, ਰੋਜ਼ਗਾਰ, ਮੁਹੱਲਾ ਕਲੀਨਿਕ, ਸਕੂਲ ਅਤੇ ਬਿਜਲੀ ਪਾਣੀ ਦੇ ਮੁੱਦਿਆਂ ‘ਤੇ ਚੋਣ ਲੜੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.