UncategorizedBreaking NewsD5 specialIndiaNews

ਬੱਚਿਆਂ ਦੇ ਵਿਆਹ ਤੋਂ ਪਹਿਲਾਂ ਲਾੜੀ ਦੀ ਮਾਂ ਨਾਲ ਭੱਜਿਆ ਲਾੜੇ ਦਾ ਪਿਓ

ਸੂਰਤ : ਗੁਜਰਾਤ ਦੇ ਸੂਰਤ ਜਿਲ੍ਹੇ ‘ਚ ਪਿਤਾ ਆਪਣੇ ਪੁੱਤਰ ਦੇ ਵਿਆਹ ਤੋਂ ਕੁੱਝ ਦਿਨ ਪਹਿਲਾਂ ਉਸਦੀ ਸੱਸ ਨੂੰ ਲੈ ਕੇ ਭੱਜ ਗਿਆ ਹੈ। ਇਸਦੀ ਵਜ੍ਹਾ ਨਾਲ ਲੜਕਾ ਅਤੇ ਲੜਕੀ ਦਾ ਹੋਣ ਵਾਲਾ ਵਿਆਹ ਟੁੱਟ ਗਿਆ ਹੈ। ਦੋਵਾਂ ਦਾ ਵਿਆਹ ਇਸ ਸਾਲ ਫਰਵਰੀ ‘ਚ ਹੋਣਾ ਸਨ ਪਰ ਇਸ ਤੋਂ ਪਹਿਲਾਂ ਹੀ ਲਾੜੀ ਦੀ ਮਾਂ ਨੂੰ ਲੈ ਕੇ ਲਾੜੇ ਦਾ ਪਿਤਾ ਫਰਾਰ ਹੋ ਗਿਆ। ਇੱਕ ਰਿਪੋਰਟ ਅਨੁਸਾਰ ਦੋਵੇਂ ਇੱਕ – ਦੂਜੇ ਨੂੰ ਕਾਫ਼ੀ ਸਮੇਂ ਤੋਂ ਜਾਣਦੇ ਸਨ। ਲੋਕਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਜਵਾਨੀ ਦੇ ਦਿਨਾਂ ਤੋਂ ਹੀ ਇੱਕ ਦੂਜੇ ਨੂੰ ਪਿਆਰ ਕਰਦੇ ਸਨ।

ਸੁਖਬੀਰ ਬਾਦਲ ਨੂੰ ਝਟਕਾ! ਢੀਂਡਸਿਆਂ ਨੇ ਪਾਤੀ ਇੱਕ ਹੋਰ ਵੱਡੀ ਗੇਮ, ਬਾਦਲ ਪਰਿਵਾਰ ਦੀ ਉੱਡੀ ਨੀਂਦ!

ਮਿਲੀ ਜਾਣਕਾਰੀ ਮੁਤਾਬਕ ਸੂਰਤ ਦੇ ਨਵਸਾਰੀ ਖੇਤਰ ਤੋਂ ਲਾੜੀ ਦੀ ਮਾਂ ਕਈ ਦਿਨਾਂ ਤੋਂ ਗਾਇਬ ਸੀ। ਜਿਸ ਤੋਂ ਬਾਅਦ ਲੋਕਾਂ ਨੇ ਇਸਦੀ ਸ਼ਿਕਾਇਤ ਪੁਲਿਸ ਵਿੱਚ ਕਰਵਾਈ। ਇਸ ‘ਚ ਪਤਾ ਲੱਗਿਆ ਹੈ ਕਿ ਮੁੰਡੇ ਦਾ ਪਿਤਾ ਵੀ ਘਰ ਤੋਂ ਗਾਇਬ ਹੈ। ਇਸ ਤੋਂ ਬਾਅਦ ਪਰਿਵਾਰ ਨੂੰ ਲੋਕਾਂ ਨੇ ਦੱਸਿਆ ਕਿ ਦੋਵੇਂ ਇੱਕ ਦੂਜੇ ਨੂੰ ਕਾਫ਼ੀ ਸਮਾਂ ਤੋਂ ਜਾਣਦੇ ਸਨ। ਅਜਿਹੇ ਵਿੱਚ ਉਮੀਦ ਹੈ ਕਿ ਦੋਵਾਂ ਨੇ ਪਿਆਰ ਵਿੱਚ ਪੈ ਕੇ ਇਸ ਤਰ੍ਹਾਂ ਦਾ ਕੰਮ ਕੀਤਾ ਹੈ।

Sonia Gandhi ਨੇ ਕੈਪਟਨ ਨੂੰ ਝਾੜਿਆ! Bajwa ਦੀ ਗੱਲ ਛੱਡੋ, ਬਿਜਲੀ ਕਿਉਂ ਮਹਿੰਗੀ ਕੀਤੀ..

ਪਰਿਵਾਰਿਕ ਮੈਂਬਰਾਂ ਅਨੁਸਾਰ ਫਰਵਰੀ ਵਿੱਚ ਹੋਣ ਵਾਲੇ ਵਿਆਹ ਲਈ ਦੋਵੇਂ ਹੀ ਪਰਿਵਾਰ ਤਿਆਰੀਆਂ ‘ਚ ਜੁਟੇ ਹੋਏ ਸਨ। ਇੱਕ ਸਾਲ ਪਹਿਲਾਂ ਹੀ ਰਿਸ਼ਤਾ ਤੈਅ ਕੀਤਾ ਗਿਆ ਸੀ ਅਤੇ ਇਸਦੇ ਲਈ ਲੜਕਾ ਅਤੇ ਲੜਕੀ ਦੋਵਾਂ ਦੀ ਸਹਿਮਤੀ ਵੀ ਸੀ। ਹਾਲਾਂਕਿ ਬਾਅਦ ‘ਚ ਮਾਤਾ – ਪਿਤਾ ਦੀ ਗੁੰਮਸ਼ੁਦਗੀ ਦਾ ਮਾਮਲਾ ਸਾਹਮਣੇ ਆਉਣ ‘ਤੇ ਪਰਿਵਾਰ ਨੇ ਉਨ੍ਹਾਂ ਦੋਵਾਂ ਦੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੂਰਾ ਇਲਾਕਾ ਤਰ੍ਹਾਂ – ਤਰ੍ਹਾਂ ਦੀ ਗੱਲਾਂ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button