NewsBreaking NewsInternational

ਬ੍ਰੇਨ ਕੈਂਸਰ ਦੀ ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਐਨਡੀਪੀ ਦੇ ਸਾਬਕਾ ਐਮਪੀ ਦਾ ਦਿਹਾਂਤ

ਓਟਾਵਾ: ਐਨਡੀਪੀ ਦੇ ਸਾਬਕਾ ਵਿਦੇਸ਼ੀ ਮਾਮਲਿਆਂ ਬਾਰੇ ਕ੍ਰਿਟਿਕ ਤੇ ਓਟਾਵਾ ਤੋਂ ਅਧਿਆਪਕ ਤੇ ਯੂਨੀਅਨ ਆਗੂ ਪਾਲ ਡੇਵਰ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਪਾਲ ਇੱਕ ਸਾਲ ਤੋਂ ਬ੍ਰੇਨ ਕੈਂਸਰ ਦੀ ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਸਨ। ਡੇਵਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੇਸਬੁੱਕ ਪੇਜ ‘ਤੇ ਉਨ੍ਹਾਂ ਦੇ ਆਖਰੀ ਸੁਨੇਹੇ ਨੂੰ ਪੋਸਟ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਅਸਲ ਤਬਦੀਲੀ ਉਦੋਂ ਆ ਸਕਦੀ ਹੈ ਜਦੋਂ ਸੱਤਾ ਨੌਜਵਾਨਾਂ ਦੇ ‘ਚ ਹੱਥ ਸੌਂਪੀ ਜਾਵੇ।

Read Also ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੀਸ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ

ਉਨ੍ਹਾਂ ਨੇ ਲਿਖਿਆ ਹੈ ਕਿ ਯੂਥ ਐਕਸ਼ਨ ਸਿਰਜਣ ਲਈ ਜਿੰਨੀ ਵੀ ਊਰਜਾ ਉਨ੍ਹਾਂ ਵਿੱਚ ਇਸ ਸਾਲ ਬਚੀ ਸੀ ਉਨ੍ਹਾਂ ਉਹ ਲਾ ਦਿੱਤੀ ਹੈ। ਅਸਲੀ ਫਰਕ ਲਿਆਉਣ ਲਈ ਸਾਡੀ ਕਮਿਊਨਿਟੀ ਦੇ ਨੌਜਵਾਨਾਂ ਹੱਥ ਸੱਤਾ ਸੌਂਪਣੀ ਹੋਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਸਭਨਾ ਨੂੰ ਖੁਸ਼ੀ ਹੋਵੇਗੀ ਤੇ ਉਨ੍ਹਾਂ ਦਾ ਕੰਮ ਜਾਰੀ ਰਹਿ ਸਕੇਗਾ। ਸਿਆਸਤ ਵਿੱਚ ਕਦਮ ਰੱਖਦਿਆਂ ਹੀ ਪਾਲ ਨੂੰ ਐੱਡ ਬ੍ਰੌਡਬੈਂਟ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ , 2015 ਦੀ ਲਿਬਰਲਾਂ ਦੀ ਚੜ੍ਹਾਈ ਦੌਰਾਨ ਆਪਣੀ ਹਾਊਸ ਆਫ ਕਾਮਨਜ਼ ਦੀ ਸੀਟ ਦਾ ਬਚਾਅ ਨਾ ਕਰ ਸਕੇ ਉਸੇ ਦੌਰਾਨ ਉਨ੍ਹਾਂ ਨੂੰ ਆਪਣੀ ਬਿਮਾਰੀ ਦਾ ਪਤਾ ਲੱਗਿਆ।

Dear Friends,The time has come for me to say goodbye. While I have left this place physically, I have some final words…

Posted by Paul Dewar on Wednesday, February 6, 2019

ਡੇਵਰ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਜੂਲੀਆ ਸਨੇਅਡ ਤੇ ਉਨ੍ਹਾਂ ਦੇ ਦੋ ਲੜਕੇ ਨਥਾਨੀਅਲ ਤੇ ਜੌਰਡਨ ਰਹਿ ਗਏ ਹਨ। ਐਨਡੀਪੀ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਜਦੋਂ ਘਰ ਵਿੱਚ ਉਨ੍ਹਾਂ ਦੀ ਮੌਤ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਕੋਲ ਹੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button