Breaking NewsD5 specialEntertainmentNewsSportsTop News

ਇੱਕ ਵਾਰ ਫਿਰ Sonu Sood ਨੇ ਜਿੱਤਿਆ ਸਾਰਿਆਂ ਦਾ ਦਿਲ, Harbhajan Singh ਦੀ ਮਦਦ ਲਈ ਆਏ ਅੱਗੇ

ਮੁੰਬਈ : ਕੋਰੋਨਾ ਦੇ ਮਾਮਲੇ ਆਏ ਦਿਨ ਵੱਧਦੇ ਜਾ ਰਹੇ ਹਨ ਅਤੇ ਅਜਿਹੇ ਹਾਲਾਤਾਂ ‘ਚ ਕਈ ਬਾਲੀਵੁਡ ਅਦਾਕਾਰ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਜਿਨ੍ਹਾਂ ਵਿਚੋਂ ਇੱਕ ਸੋਨੂ ਸੂਦ ਵੀ ਹਨ। ਉਹ ਲਗਾਤਾਰ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਦੱਸ ਦਈਏ ਕਿ ਇੱਕ ਵਾਰ ਫਿਰ ਸੋਨੂ ਸੂਦ ਦੀ ਸਾਰੇ ਲੋਕ ਪ੍ਰਸ਼ੰਸ਼ਾ ਕਰ ਰਹੇ ਹਨ। ਹਾਲ ਹੀ ‘ਚ ਕ੍ਰਿਕੇਟਰ ਹਰਭਜਨ ਸਿੰਘ ਨੇ ਵੀ ਟਵਿਟਰ ਰਾਹੀ ਸੋਨੂ ਸੂਦ ਤੋ ਮਦਦ ਮੰਗੀ ਸੀ। ਦਰਅਸਲ ਕ੍ਰਿਕੇਟਰ ਹਰਭਜਨ ਸਿੰਘ ਨੇ ਕਰਨਾਟਕ ‘ਚ ਇੱਕ ਮਰੀਜ਼ ਲਈ ਮਦਦ ਮੰਗੀ ਸੀ। ਉਨ੍ਹਾਂ ਨੇ ਟਵੀਟ ‘ਤੇ ਲਿਖਿਆ ਸੋਨੂ ਸੂਦ ਤੋਂ ਰੇਮਡੇਸਿਵਿਰ ਇੰਜੈਕਸ਼ਨ ਦੀ ਮਦਦ ਮੰਗੀ ਸੀ ਕਿਉਂਕਿ ਮਰੀਜ਼ ਦੀ ਹਾਲਤ ਗੰਭੀਰ ਸੀ। ਹਰਭਜਨ ਨੇ ਲਿਖਿਆ – 1 ਰੇਮਡੇਸਿਵਿਰ ਇੰਜੈਕਸ਼ਨ ਦੀ ਜ਼ਰੂਰਤ ਹੈ। ਹਸਪਤਾਲ ਦਾ ਨਾਮ ਬਸਪਾ ਹੈ ਅਤੇ ਇਹ ਕਰਨਾਟਕ ਵਿੱਚ ਸਥਿਤ ਹੈ।

ਦੁਕਾਨਦਾਰਾਂ ਤੋਂ ਬਾਅਦ ਹੁਣ ਆਹ ਬੰਦਿਆਂ ਦੇ ਹੱਕ ‘ਚ ਡਟੇ ਕਿਸਾਨ ! ਅੱਧੀ ਰਾਤ ਨੂੰ ਚੜੂਨੀ ਨੇ ਰੱਖਤੀ ਨਵੀਂ ਮੰਗ !

ਇਸ ਤੋਂ ਬਾਅਦ ਹਰਭਜਨ ਸਿੰਘ ਦਾ ਇਹ ਟਵੀਟ ਟ੍ਰੇਂਡ ਕਰਨ ਲੱਗਾ ਸੀ, ਜਿਸ ਤੋਂ ਬਾਅਦ ਕਈ ਲੋਕਾਂ ਨੇ ਕਿਹਾ ਸੀ ਕਿ ਉਹ ਇੰਜੈਕਸ਼ਨ ਦਾ ਇੰਤਜਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਕਈ ਲੋਕਾਂ ਨੇ ਇਸਦੇ ਉਪਲੱਬਧ ਨਾ ਹੋਣ ਦੀ ਸ਼ੰਕਾ ਜਤਾਈ ਸੀ, ਪਰ ਸੋਨੂ ਸੂਦ ਨੇ ਹਰਭਜਨ ਸਿੰਘ ਦੇ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ,ਭਾਜੀ..ਡਿਲੀਵਰ ਹੋ ਜਾਵੇਗਾ।ਇਸ ਮਦਦ ਲਈ ਹਰਭਜਨ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਅਦਾ ਕੀਤਾ ਹੈ। ਹਰਭਜਨ ਨੇ ਲਿਖਿਆ, ਧੰਨਵਾਦ ਭਰਾ…ਰੱਬ ਦਾ ਅਸ਼ੀਰਵਾਦ ਬਣਿਆ ਰਹੇ। ਸੋਨੂ ਸੂਦ ਲਗਾਤਾਰ ਲੋਕਾਂ ਲਈ ਆਕਸੀਜਨ ਬੈੱਡ ਅਤੇ ਰੇਮਡੇਸਿਵਿਰ ਇੰਜੈਕਸ਼ਨ ਉਪਲਬਧ ਕਰਵਾ ਰਹੇ ਹਨ। ਹਾਲਾਂਕਿ ਬਹੁਤ ਲੋਕ ਦੱਸਦੇ ਹਨ ਕਿ ਕਈ ਕੋਸ਼ਿਸ਼ ਦੇ ਬਾਵਜੂਦ ਵੀ ਉਹ ਮਦਦ ਨਹੀਂ ਕਰ ਪਾਵਾਂਗੇ, ਕਿਉਂਕਿ ਦੇਸ਼ ਦੀ ਸਿਹਤ ਵਿਵਸਥਾ ਹੀ ਚਰਮਰਾ ਗਈ ਹੈ ਪਰ ਲੋਕ ਸੋਨੂ ਦੀ ਮਦਦ ਲਈ ਧੰਨਵਾਦ ਅਦਾ ਵੀ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button