ਬੇਅਦਬੀ ਮਾਮਲਿਆਂ ‘ਚ ਅਕਾਲੀ ਦਲ ਨੂੰ ਬਦਨਾਮ ਕਰਨ ਵਾਲਿਆਂ ਦਾ ਪਰਦਾਫਾਸ਼!, ਵੱਡੇ ਲੀਡਰ ਨੇ ਦਿੱਤੇ Live ਸਬੂਤ
ਸੋਸ਼ਲ ਮੀਡੀਆ ‘ਤੇ ਸ਼ਰਾਰਤੀ ਲੋਕ ਸਿੱਖ ਗੁਰੂ ਸਾਹਿਬਾਨਾਂ ਬਾਰੇ ਭੱਦੀਆਂ ਟਿੱਪਣੀਆਂ ਕਰਨ ਤੋਂ ਬਾਜ਼ ਨਹੀਂ ਆਉਂਦੇ ਪਰ ਏਸ ਵਾਰ ਤਾਂ ਸਿੱਖੀ ਦੇ ਭੇਸ ‘ਚ ਇਕ ਵਿਅਕਤੀ ਵੱਲੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਿਤਰ ਬਾਰੇ ਅਸ਼ਲੀਲ ਟਿੱਪਣੀ ਕੀਤੀ ਗਈ। ਜਿਸ ਕਾਰਨ ਸਿੱਖ ਜਗਤ ‘ਚ ਗੁੱਸੇ ਦੀ ਲਹਿਰ ਹੈ। ਥਾਣਾ ਬੱਧਨੀ ਕਲਾਂ ਅਧੀਨ ਆਉਂਦੇ ਪਿੰਡ ਮੀਨੀਆਂ ਦੇ ਸੁਖਦਰਸ਼ਨ ਸਿੰਘ ਗੱਗ ਦੀ ਏਸ ਹਰਕਤ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ‘ਤੇ ਸਿੱਖ ਜਥੇਬੰਦੀਆਂ ਨੇ ਪਰਚਾ ਕਰਵਾ ਕੇ ਅਜਿਹੇ ਲੋਕਾਂ ਨੂੰ ਬਾਜ਼ ਆਉਣ ਦੀ ਨਸੀਹਤ ਦਿੱਤੀ ਹੈ। ਮਾਮਲਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਦੇ ਧਿਆਨ ਵਿੱਚ ਲਿਆਂਦਾ ਗਿਆ।
Bajwa ਨਾਲ ਵਾਅਦਾ ਕਰਕੇ ਮੁੱਕਰੇ ਕੈਪਟਨ!,ਘਰਵਾਲੀ ਨੂੰ ਦੇਣਾ ਸੀ ਆਹ ਵੱਡਾ ਅਹੁਦਾ!,3 ਹੋਰ MLA ਹੋਏ ਕੈਪਟਨ ਦੇ ਖਿਲਾਫ
ਓਧਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅੱਗੇ ਦੀ ਕਾਰਵਾਈ ਜਾਰੀ ਹੈ। ਬੀਤੇ ਸਮੇਂ ਤੋਂ ਸੋਸ਼ਲ ਮੀਡੀਆ `ਤੇ ਲਗਾਤਾਰ ਭੱਦੀਆਂ ਟਿੱਪਣੀਆਂ ਕੀਤੀਆਂ ਰਹੀਆਂ ਹਨ। ਜਿਸ ‘ਚ ਕੁਝ ਅਖੌਤੀ ਪ੍ਰਚਾਰਕਾਂ ‘ਤੇ ਵੀ ਇਲਜ਼ਾਮ ਲੱਗਦੇ ਨੇ ਕਿ ਉਹ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਹੁਣ ਏਸ ਅੰਮ੍ਰਿਤਧਾਰੀ ਵਿਅਕਤੀ ਦੀ ਏਸ ਕਰਤੂਤ ਨੇ ਪੂਰੇ ਸਿੱਖ ਜਗਤ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ। ਲਿਹਾਜ਼ਾ ਅਜਿਹੇ ਲੋਕਾਂ `ਤੇ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ। ਜੋ ਸਿੱਖੀ ਭੇਸ ‘ਚ ਰਹਿ ਕੇ ਗੁਰੂਆਂ `ਤੇ ਅਸ਼ਲੀਲ ਟਿੱਪਣੀਆਂ ਕਰਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.