NewsBreaking NewsD5 specialPunjab

ਬਾਦਲਾਂ ਦੀ ਨੂੰਹ ਤੇ ਰਾਜਾ ਵੜਿੰਗ ‘ਚ ਫੇਰ ਖੜ੍ਹਕੀ ! (ਵੀਡੀਓ)

ਮਾਨਸਾ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕਾਂ ਦੇ ਘਰਾਂ ‘ਚ ਠਹਿਰ ਰਹੇ ਹਨ। ਜਿਸ ਤੇ ਵਿਰੋਧੀਆਂ ਨੇ ਉਨ੍ਹਾਂ ਨੂੰ ਨਿਸ਼ਾਨੇ ਤੇ ਲਿਆ ਜਿਸ ਦਾ ਜਵਾਬ ਦਿੰਦੇ ਹੋਏ ਵੜਿੰਗ ਨੇ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਨਹੀਂ ਜੋ ਲੋਕਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ। ਨਾਲ ਹੀ ਉਨਾਂ ਕਿਸਾਨਾਂ ਦੀ ਰੁਲ ਰਹੀ ਫਸਲ ਬਾਰੇ ਖੁਲਾਸਾ ਕੀਤਾ, ਰਾਜਾ ਵੜਿੰਗ ਨੇ ਬੀਬੀ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸਰ ਭਾਂਡਾ ਫੋੜਦੇ ਹੋਏ ਕਿਹਾ ਕਿ ਬਾਦਲਾਂ ਵਲੋਂ ਮੋਦੀ ਸਰਕਾਰ ਨੂੰ ਕਹਿ ਕਿ ਲਿਫਟਿੰਗ ਲਟਕਾਈ ਗਈ ਹੈ ਤਾਂ ਜੋ ਵੋਟਾਂ ‘ਚ ਫਾਇਦਾ ਲਿਆ ਜਾ ਸਕੇ।

Read Also ਰਾਜਾ ਵੜਿੰਗ ਨੇ ਬਾਦਲਾਂ ਨੂੰ ਮਾਰੀ ਗੱਲ੍ਹਾਂ ਨਾਲ ਚਪੇੜ !

ਵੜਿੰਗ ਨੇ ਇਲਜ਼ਾਮ ਲਗਾਇਆ ਕਿ ਮੰਡੀਆਂ ‘ਚੋਂ ਫਸਲ ਕੇਂਦਰ ਦੀਆਂ ਏਜੰਸੀਆਂ ਖਰੀਦ ਦੀਆਂ ਨੇ ਨਾ ਕਿ ਸੂਬਾ ਸਰਕਾਰ। ਉਧਰ ਰਾਜਾ ਵੜਿੰਗ ਦੇ ਇਸ ਬਿਆਨ ਦਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਜਵਾਬ ਦਿੱਤਾ ਹੈ। ਦੱਸ ਦਈਏ ਕਿ ਕਿਸਾਨਾਂ ਵੱਲੋਂ ਕੱਟੀ ਗਈ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ। ਜਿਸ ਦੀ ਹੁਣ ਸਰਕਾਰ ਵੀ ਸਾਰ ਨਹੀਂ ਲੈ ਰਹੀ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਬਜਾਏ ਸਰਕਾਰਾਂ ਦੇ ਮੰਤਰੀ ਵੀ ਇਕ ਦੂਜੇ ਉੱਤੇ ਇਲਜ਼ਾਮ ਲਗਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button