ਬਲਾਤਕਾਰ ਤੇ ਕਤਲ ਮਾਮਲੇ ਚ ਸਜ਼ਾ ਯਾਫ਼ਤਾ ਰਾਮ ਰਹੀਮ ਅੱਜ ਜਾਵੇਗਾ ਮੁੜ ਜੇਲ੍ਹ
ਬਲਾਤਕਾਰ ਤੇ ਕਤਲ ਮਾਮਲੇ ਚ ਉਮਰ ਕੈਦ ਕੱਟ ਰਿਹਾ ਰਾਮ ਰਹੀਮ ਅੱਜ ਮੁੜ ਪੈਰੋਲ ਖ਼ਤਮ ਹੁੰਦੇ ਹੀ ਵਾਪਸ ਸਾਮ ਤੱਕ ਜੇਲ੍ਹ ਚਲਾ ਜਾਵੇਗਾ। ਗੁਰਮੀਤ ਰਾਮ ਰਹੀਮ ਅੱਜ ਸ਼ਾਮ ਤੋਂ ਬਾਅਦ ਕਿਸੇ ਵੀ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਆਤਮ ਸਮਰਪਣ ਕਰ ਸਕਦਾ ਹੈ। ਪੈਰੋਲ ਦੀ ਮਿਆਦ ਦੌਰਾਨ ਭਾਜਪਾ ਆਗੂ ਰਾਮ-ਰਹੀਮ ਦੇ ਸਤਿਸੰਗਾਂ ਵਿੱਚ ਸ਼ਾਮਲ ਹੁੰਦੇ ਦੇਖੇ ਗਏ। ਪੱਤਰਕਾਰ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਵੀ ਬਲਾਤਕਾਰੀ ਤੇ ਕਾਤਲ ਗੁਰਮੀਤ ਰਾਮ ਰਹੀਮ ਦੀ ਪੈਰੋਲ ‘ਤੇ ਸਵਾਲ ਖੜ੍ਹੇ ਕੀਤੇ ਹਨ। ਮਿਆਦ ਖਤਮ ਹੁੰਦੇ ਹੀ ਡੇਰਾ ਮੁਖੀ ਮੁੜ ਸੁਨਾਰੀਆ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਵੇਗਾ। 2017 ਵਿੱਚ ਪੰਚਕੂਲਾ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਇੱਕ ਵਿਸ਼ੇਸ਼ ਅਦਾਲਤ ਨੇ ਦੋ ਸਾਧਵੀਆਂ ਨਾਲਰੇਪ ਮਾਮਲੇ ਵਿੱਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। 15 ਅਕਤੂਬਰ ਨੂੰ ਉਸ ਨੂੰ 40 ਦਿਨਾਂ ਲਈ ਪੈਰੋਲ ਦਿੱਤੀ ਗਈ ਸੀ। ਰੋਹਤਕ ਪੁਲਿਸ ਦੀ ਇੱਕ ਟੀਮ ਨੇ ਉਸਨੂੰ ਪੈਰੋਲ ਦੀ ਮਿਆਦ ਕੱਟਣ ਲਈ ਯੂਪੀ ਦੇ ਬਾਗਪਤ ਵਿੱਚ ਛੱਡ ਦਿੱਤਾ। ਹੁਣ ਪੁਲਿਸ ਟੀਮ ਉਸ ਨੂੰ ਬਾਗਪਤ ਤੋਂ ਦੁਬਾਰਾ ਲਿਆਏਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.