NewsBreaking NewsD5 specialPoliticsPunjab

ਬਠਿੰਡਾ ਥਰਮਲ ਦੇ ਬਾਹਰੋਂ ਕਿਸਾਨ ਦੀ ਵਾਇਰਲ ਫੋਟੋ ਦਾ ਸੱਚ ਸੁਣੋ | Bathinda | Thermal

ਬਠਿੰਡਾ : ਸ੍ਰੀ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਇਤਿਹਾਸਕ ਸ਼ਾਨ, ਮੈਂ ਕਰਦਾ ਹਾਂ ਇਸ ਨੂੰ ਵੇਚਣ ਤੋਂ ਰੋਕਣ ਲਈ ਜਿੰਦ ਕੁਰਬਾਨ। ਇਸ ਤਖ਼ਤੀ ਦੇ ਨਾਲ ਕਿਸਾਨ ਜੋਗਿੰਦਰ ਸਿੰਘ ਦੀ ਲਾਸ਼ ਪਈ ਹੈ। ਜੋ ਸੰਗਰੂਰ ਦੀ ਚੀਮਾ ਮੰਡੀ ਦਾ ਕਿਸਾਨ ਸੀ ਤੇ ਬਠਿੰਡਾ ਥਰਮਲ ਪਲਾਂਟ ਨੂੰ ਵੇਚਣ ਦਾ ਵਿਰੋਧ ਕਰਨ ਬਠਿੰਡਾ ਆਇਆ ਸੀ। ਇਸ ਕਿਸਾਨ ਨੇ ਆਪਣੇ ਹੱਥ ‘ਚ ਇਹ ਤਖ਼ਤੀ ਫੜੀ ਹੋਈ ਸੀ ਤੇ ਕਿਸਾਨ ਜਥੇਬੰਦੀਆਂ ਨਾਲ ਮੋਰਚੇ ‘ਚ ਸ਼ਾਮਲ ਸੀ। ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਜੋਗਿੰਦਰ ਸਿੰਘ ਨੇ ਪਲਾਂਟ ਬੰਦ ਕਰਨ ਦੇ ਖ਼ਿਲਾਫ਼ ਆਪਣੀ ਜਾਨ ਦਿੱਤੀ ਹੈ।

ਭਾਰਤ ਸਰਕਾਰ ਦਾ ਨਵਾਂ ਫ਼ੁਰਮਾਨ, ਸਿੱਖਾਂ ਲਈ ਵੱਡੀ ਖ਼ਬਰ

ਕਿਸਾਨ ਦੀ ਮੌਤ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਮੌਕੇ ‘ਤੇ ਪਹੁੰਚੇ। ਮਲੂਕਾ ਨੇ ਜਿਥੇ ਜੋਗਿੰਦਰ ਸਿੰਘ ਦੀ ਮੌਤ ‘ਤੇ ਅਫ਼ਸੋਸ ਜਤਾਇਆ। ਉਥੇ ਹੀ ਕੈਪਟਨ ਸਰਕਾਰ ‘ਤੇ ਬਠਿੰਡਾ ਥਰਮਲ ਬੰਦ ਕਰਨ ਲਈ ਨਿਸ਼ਾਨੇ ਸਾਧੇ। ਹੁਣ ਤੁਹਾਨੂੰ ਦੱਸਦੇ ਹਾਂ ਇਸ ਥਰਮਲ ਪਲਾਂਟ ਦਾ ਇਤਿਹਾਸ ਕੀ ਹੈ। 1974 ‘ਚ ਬਣਿਆ ਗੁਰੂ ਨਾਨਕ ਦੇਵ ਥਰਮਲ ਪਲਾਂਟ ਪੰਜਾਬ ਦਾ ਸਭ ਤੋਂ ਪੁਰਾਣਾ ਥਰਮਲ ਪਲਾਂਟ ਹੈ। ਇਸ ਪਲਾਂਟ ‘ਚ ਚਾਰ ਯੂਨਿਟ ਹਨ ਤੇ ਕੇਂਦਰੀ ਬਿਜਲੀ ਏਜੰਸੀ ਦੇ ਹੁਕਮਾਂ ਮੁਤਾਬਕ 25 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਥਰਮਲ ਪਲਾਂਟ ਨੂੰ ਬੰਦ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਕੈਪਟਨ ਦਾ ਵੱਡਾ ਐਲਾਨ, ਹੁਣ ਸਰਕਾਰ ਕਰਨ ਜਾ ਰਹੀ ਐ ਆਹ ਕੰਮ | Punjab | Captain Amarinder Singh

ਪੰਜਾਬ ਸਰਕਾਰ ਇਸ ਜ਼ਮੀਨ ‘ਤੇ ਨਵਾਂ ਪ੍ਰਾਜੈਕਟ ਲਗਾਉਣ ਜਾ ਰਹੀ ਹੈ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਕਹਿ ਰਹੇ ਨੇ ਕਿ ਥਰਮਲ ਬੰਦ ਹੋਣ ਨਾਲ ਕਿਸੇ ਵੀ ਕਰਮਚਾਰੀ ਚਾਹੇ ਉਹ ਪੱਕਾ ਹੋਵੇ ਜਾਂ ਕੱਚਾ ਜਾਂ ਠੇਕੇ ‘ਤੇ ਹੋਵੇ। ਉਸ ਨੂੰ ਨੌਕਰੀ ਤੋਂ ਨਹੀਂ ਹਟਾਇਆ ਜਾਵੇਗਾ ਪਰ ਭੇਦਭਰੇ ਹਾਲਾਤਾਂ ‘ਚ ਹੋਈ ਕਿਸਾਨ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ। ਜੋ ਬਠਿੰਡਾ ਥਰਮਲ ਪਲਾਂਟ ਦੀ ਹੌਂਦ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਕਰਦਾ ਆਪਣਾ ਜਾਨ ਕੁਰਬਾਨ ਕਰ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button