ਬਜ਼ੁਰਗ ਕਾਂਗਰਸੀ ਕੌਂਸਲਰ ਦੇ ਮਾਰਿਆ ਥੱਪੜ
ਅੰਮ੍ਰਿਤਸਰ : ਅੰਮ੍ਰਿਤਸਰ ‘ਚ ਕਾਂਗਰਸੀ ਕੌਂਸਲਰ ਨਾਲ ਬਦਤਮੀਜ਼ੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਥੇ ਮਕਬੂਲਪੁਰਾ ਇਲਾਕੇ ‘ਚ ਪਹਿਲਾਂ ਕਾਂਗਰਸੀ ਕੌਂਸਲਰ ਨੂੰ ਸੱਦਿਆ ਗਿਆ, ਫੇਰ ਇਲਾਕੇ ਦੀਆਂ ਮੁਸ਼ਕਿਲਾਂ ਦਾ ਹਵਾਲਾ ਦਿੰਦਿਆਂ ਥੱਪੜ ਮਾਰ ਕੇ ਬੇਇਜ਼ਤ ਕੀਤਾ ਗਿਆ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਜੀਤ ਸਿੰਘ ਭਾਟੀਆ ਸਥਾਨਕ ਲੋਕਾਂ ‘ਚ ਘਿਰੇ ਹੋਏ ਹਨ। ਇਕ ਵਿਅਕਤੀ ਨੇ ਰੁਮਾਲ ਨਾਲ ਆਪਣਾ ਮੂੰਹ ਬੰਨ੍ਹਿਆ ਹੋਇਆ ਹੈ ਅਤੇ ਦੂਜਾ ਵਿਅਕਤੀ ਕੌਂਸਲਰ ਭਾਟੀਆ ਨਾਲ ਧੱਕਾਮੁੱਕੀ ਕਰਦਾ ਹੈ। ਜਿਸ ਤੋਂ ਤੁਰੰਤ ਬਾਅਦ ਮੌਕੇ `ਤੇ ਰੁਮਾਲ ਬੰਨ੍ਹ ਕੇ ਖੜਿਆ ਵਿਅਕਤੀ ਕੌਂਸਲਰ ਅਜੀਤ ਸਿੰਘ ਭਾਟੀਆ ਦੇ ਥੱਪੜ ਮਾਰ ਦਿੰਦਾ ਹੈ।
Read Also ਅਕਾਲੀ ਦਲ ਦੇ ਮਾਰਿਆ ਗਰੀਸ ਲਾ ਕੇ ਥੱਪੜ !
ਦੱਸਿਆ ਜਾ ਰਿਹਾ ਹੈ ਕਿ ਕੌਂਸਲਰ ਭਾਟੀਆ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਨੇ ਮਸਲਾ ਜੇਕਰ ਸਿਆਸਤ ਦੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਨਾਰਾਜ਼ਗੀ ਇਲਾਕੇ ਦੇ ਕੰਮਾਂ ਨੂੰ ਲੈ ਕੇ ਹੋ ਸਕਦੀ ਹੈ ਪਰ ਇਸ ਤਰ੍ਹਾਂ ਇਲਾਕੇ ਦੇ ਬਜ਼ੁਰਗ ਨੁਮਾਇੰਦੇ ਦੀ ਕੁੱਟਮਾਰ ਕਰਨਾ ਕਿਸੇ ਪਾਸਿਓਂ ਵੀ ਜਾਇਜ਼ ਨਹੀਂ। ਲਿਹਾਜ਼ਾ ਹੁਣ ਕਾਂਗਰਸ ਦੇ ਰਾਜ ‘ਚ ਕਾਂਗਰਸੀ ਕੌਂਸਲਰ ਦੀ ਕੁੱਟਮਾਰ ਨੇ ਇਕ ਵਾਰ ਫੇਰ ਤੋਂ ਗੁੰਡਾ ਅਨਸਰਾਂ ਨੂੰ ਸ਼ਹਿ ਦਿੱਤੀ ਹੈ। ਹੁਣ ਕੈਪਟਨ ਸਰਕਾਰ ਇਸ ਮਸਲੇ ‘ਤੇ ਕੀ ਸਟੈਂਡ ਲੈਂਦੀ ਹੈ, ਇਹ ਵੇਖਣਾ ਲਾਜ਼ਮੀ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.