Breaking NewsD5 specialIndiaNewsPoliticsPunjab

ਅਕਾਲੀ ਦਲ ਦੇ ਮਾਰਿਆ ਗਰੀਸ ਲਾ ਕੇ ਥੱਪੜ !

ਸੰਗਰੂਰ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਅਕਾਲੀ ਦਲ ‘ਤੇ ਜ਼ਬਰਦਸਤ ਹਮਲਾ ਕੀਤਾ ਹੈ। ਅਕਾਲੀਆਂ ਵੱਲੋਂ 7 ਅਕਤੂਬਰ ਨੂੰ ਕੀਤੀ ਜਾਣ ਵਾਲੀ ਰੈਲੀ ‘ਤੇ ਬੋਲਦੇ ਹੋਏ ਸਿੱਧੂ ਨੇ ਤਾਂ ਇਥੋ ਤੱਕ ਆਖ ਦਿੱਤਾ ਕਿ ਅਕਾਲੀ ਰੈਲੀ ‘ਚ ਹੁਣ ਇਹ ਪੋਲ ਖੋਲ੍ਹਣਗੇ ਕਿ ਪਾਰਟੀ ਵੀ ਹੁਣ ਸਾਡੀ ਨਾ ਰਹੀ। ਇਸ ਤੋਂ ਇਲਾਵਾ ਚੋਣਾਂ ਵਿਚ ਲਗਾਤਾਰ ਹੋ ਰਹੀ ਅਕਾਲੀਆਂ ਦੀ ਹਾਰ ਨੂੰ ਲੈ ਕੇ ਵੀ ਸਿੱਧੂ ਨੇ ਅਕਾਲੀ ਦਲ ਉੱਤੇ ਖੂਬ ਵਰ੍ਹੇ। ਸਿੱਧੂ ਨੇ ਕਿਹਾ ਕਿ ਜਦੋ ਤੱਕ ਇਹ ਜੀਜਾ ਸਾਲਾ ਪਾਰਟੀ ਵਿਚ ਨੇ ਉਦੋ ਤੱਕ ਕਾਂਗਰਸ ਦੀ ਬੱਲੇ-ਬੱਲੇ ਆ।

Read Also ਬਾਦਲਾਂ ਤੋਂ ਬਾਅਦ ਹੁਣ ਕੈਪਟਨ ਖ਼ਿਲਾਫ਼ ਬਗ਼ਾਵਤ

ਇਸ ਦੇ ਨਾਲ ਹੀ ਸਿੱਧੂ ਨੇ ਸੁਖਬੀਰ ਬਾਦਲ ਨੂੰ ਉਨ੍ਹਾਂ ਦੇ ਪਿੰਡ ਆ ਕੇ ਬਹਿਸ ਕਰਨ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ। ਦੱਸ ਦਈਏ ਸਿੱਧੂ ਦਾ ਅਕਾਲੀ ਦਲ ਉੱਤੇ ਇਹ ਕੋਈ ਪਹਿਲਾ ਹਮਲਾ ਨਹੀਂ ਇਸ ਤੋਂ ਕੁਝ ਦਿਨ ਪਹਿਲਾ ਵੀ ਲੁਧਿਆਣਾ ਦੇ ਗੁਰੂ ਨਾਨਕ ਭਵਨ ‘ਚ ਕਿਸੇ ਨਿੱਜੀ ਪ੍ਰੋਗਰਾਮ ‘ਚ ਸ਼ਿਰਕਤ ਕਰਨ ਲਈ ਪੁੱਜੇ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਧ੍ਰਿਤਰਾਸ਼ਟਰ ਦੱਸਿਆ ਸੀ ਤੇ ਕਿਹਾ ਸੀ ਕਿ ਬਾਦਲ ਪਰਿਵਾਰ ਨੇ ਪਾਰਟੀ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button