ਬਜਟ 2019 : 5 ਲੱਖ ਤੱਕ ਦੀ ਇਨਕਮ ‘ਤੇ ਨਹੀਂ ਲੱਗੇਗਾ ਟੈਕਸ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਪਹਿਲਾਂ ਅੰਤਰਿਮ ਬਜਟ ‘ਚ ਮੋਦੀ ਸਰਕਾਰ ਨੇ ਨੌਕਰੀਪੇਸ਼ਾ ਲੋਕਾਂ ਨੂੰ ਵੱਡੀ ਸੌਗਾਤ ਦੇਣ ਦਾ ਐਲਾਨ ਕੀਤਾ ਹੈ। ਜਨਰਲ ਵਰਗ ਨੂੰ ਸਰਕਾਰੀ ਨੌਕਰੀ ‘ਚ ਆਰਥਿਕ ਆਧਾਰ ‘ਤੇ 10 ਫੀਸਦੀ ਰਾਖਵਾਂਕਰਨ ਦਿੱਤੇ ਜਾਣ ਦੇ ਫੈਸਲੇ ਮਗਰੋਂ ਮਿਡਲ ਕਲਾਸ ਤੇ ਤਨਖਾਹਦਾਰਾਂ ਨੂੰ ਮੋਦੀ ਸਰਕਾਰ ਨੇ ਇਨਕਮ ਟੈਕਸ ਛੋਟ ਦਾ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਇਨਕਮ ਟੈਕਸ ਛੋਟ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ, ਯਾਨੀ ਹੁਣ 5 ਲੱਖ ਰੁਪਏ ਦੀ ਸਾਲਾਨਾ ਆਮਦਨ ‘ਤੇ ਇਨਕਮ ਟੈਕਸ ਨਹੀਂ ਭਰਨਾ ਪਵੇਗਾ। ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਬਜਟ ‘ਚ ਕਿਹਾ ਕਿ ਜਿਨ੍ਹਾਂ ਟੈਕਸਦਾਤਾਵਾਂ ਦੀ ਸਾਲਾਨਾ ਆਮਦਨ 5 ਲੱਖ ਤਕ ਹੈ ਉਨ੍ਹਾਂ ਨੂੰ ਟੈਕਸ ‘ਚ ਪੂਰੀ ਤਰ੍ਹਾਂ ਨਾਲ ਛੋਟ ਮਿਲੇਗੀ ਅਤੇ ਇਸ ਲਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਇਨਕਮ ਟੈਕਸ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ।
Read Also ਪੰਜਾਬ ਦੇ ‘ਬਜਟ’ ਬਾਰੇ ਹਰਸਿਮਰਤ ਦੇ ਬੋਲ
ਇਸ ਨਾਲ ਲਗਭਗ 3 ਕਰੋੜ ਮਿਡਲ ਕਲਾਸ ਟੈਕਸਦਾਤਾਵਾਂ ਨੂੰ 18,500 ਕਰੋੜ ਰੁਪਏ ਦਾ ਫਾਇਦਾ ਹੋਵੇਗਾ। ਇਨ੍ਹਾਂ ਟੈਕਸਦਾਤਾਵਾਂ ‘ਚ ਆਪਣਾ ਕਾਰੋਬਾਰ ਕਰਨ ਵਾਲੇ, ਛੋਟੇ ਵਪਾਰੀ, ਤਨਖਾਹਦਾਰ, ਪੈਨਸ਼ਨਰ ਤੇ ਸੀਨੀਅਰ ਨਾਗਰਿਕ ਸ਼ਾਮਲ ਹੋਣਗੇ। ਮਿਡਲ ਕਲਾਸ ਲਈ ਟੈਕਸ ਬਚਤ ਯੋਜਨਾਵਾਂ ‘ਚ ਨਿਵੇਸ਼ ਕਰਨਾ ਹੁਣ ਹੋਰ ਵੀ ਫਾਇਦੇਮੰਦ ਹੋਵੇਗਾ। 80ਸੀ ਤਹਿਤ 1.50 ਲੱਖ ਰੁਪਏ ਨਿਵੇਸ਼ ਨਾਲ 6.50 ਲੱਖ ਰੁਪਏ ਦੀ ਸਾਲਾਨਾ ਆਮਦਨ ‘ਤੇ ਟੈਕਸ ਬਚਾਇਆ ਜਾ ਸਕੇਗਾ। ਮੌਜੂਦਾ ਸਮੇਂ ਇਨਕਮ ਟੈਕਸ ਦੀ ਧਾਰਾ 80ਸੀ ਤਹਿਤ ਛੋਟ ਦਾ ਫਾਇਦਾ ਲੈਣ ਲਈ ਬੈਂਕ ਦੀ ਟੈਕਸ ਬਚਤ ਫਿਕਸਡ ਡਿਪਾਜ਼ਿਟ ਵਰਗੀਆਂ ਸਕੀਮਾਂ ‘ਚ 1.50 ਲੱਖ ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਲਈ 31 ਮਾਰਚ ਤਕ ਨਿਵੇਸ਼ ਕਰਨਾ ਜ਼ਰੂਰੀ ਹੁੰਦਾ ਹੈ।ਸਰਕਾਰ ਵੱਲੋਂ ਦਿੱਤੀ ਗਈ ਛੋਟ ਨਵੇਂ ਵਿੱਤੀ ਸਾਲ ਯਾਨੀ ਅਪ੍ਰੈਲ ਤੋਂ ਲਾਗੂ ਹੋਵੇਗੀ।
ਨੌਕਰੀਪੇਸ਼ਾ ਲੋਕਾਂ ਲਈ 40 ਹਜ਼ਾਰ ਰੁਪਏ ਦੀ ਇਕਮੁਸ਼ਤ ਛੋਟ (ਸਟੈਂਡਰਡ ਡਿਡਕਸ਼ਨ) 40 ਹਜ਼ਾਰ ਰੁਪਏ ਤੋਂ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਇਸ ਨਾਲ 3 ਕਰੋੜ ਤੋਂ ਵੱਧ ਤਨਖਾਹਦਾਰਾਂ ਅਤੇ ਪੈਨਸ਼ਨਰਾਂ ਨੂੰ 4,700 ਕਰੋੜ ਰੁਪਏ ਦਾ ਵਾਧੂ ਟੈਕਸ ਲਾਭ ਪ੍ਰਾਪਤ ਹੋਵੇਗਾ। ਉੱਥੇ ਹੀ ਸਰਕਾਰ ਨੇ ਦੂਜੇ ਮਕਾਨ ਤੋਂ ਹੋਣ ਵਾਲੀ ਆਮਦਨ ਨੂੰ ਵੀ ਟੈਕਸ ਮੁਕਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਵਾਰ ਬਜਟ ‘ਚ ਸਰਕਾਰ ਨੇ ਮੈਡੀਕਲ ਤੇ ਟਰਾਂਸਪੋਰਟ ਭੱਤੇ ‘ਤੇ ਮਿਲਣ ਵਾਲੀ ਛੋਟ ਵਾਪਸ ਲੈ ਕੇ 40,000 ਰੁਪਏ ਦੀ ਇਕਮੁਸ਼ਤ ਛੋਟ ਕਰ ਦਿੱਤੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.