ਫੌਜ ਦੇ ਕੈਮੋਫਲੇਜ ਦੇ ਨਾਲ Chennai Super Kings ਦੀ ਨਵੀਂ ਜਰਸੀ ਲਾਂਚ, ਦੇਖੋ ਵੀਡੀਓ
ਨਵੀਂ ਦਿੱਲੀ : ਆਈਪੀਏਲ ਦੇ 14ਵੇਂ ਸੀਜਨ ਦਾ ਆਗਾਜ 9 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਚੇਂਨਈ ਸੁਪਰ ਕਿੰਗਸ ਨੇ ਆਪਣੀ ਨਵੀਂ ਜਰਸੀ ਲਾਂਚ ਕਰ ਦਿੱਤੀ ਹੈ। ਇਸ ਨਵੀਂ ਜਰਸੀ ਨੂੰ ਚੇਂਨਈ ਦੇ ਕਪਤਾਨ ਧੋਨੀ ਨੇ ਲਾਂਚ ਕੀਤਾ ਹੈ। ਇਸ ਜਰਸੀ ‘ਚ ਇੱਕ ਬਦਲਾਅ ਕੀਤਾ ਗਿਆ ਹੈ। ਦਰਅਸਲ ਚੇਂਨਈ ਸੁਪਰਕਿੰਗਸ ਦੀ ਜਰਸੀ ‘ਚ ਫੌਜ ਨੂੰ ਸਨਮਾਨ ਦਿੰਦੇ ਹੋਏ ਉਸਦਾ ਕੈਮੋਫਲੇਜ ਵੀ ਜੋੜਿਆ ਗਿਆ ਹੈ।
ਮੁੱਖ ਮੰਤਰੀ ਦਾ ਵੱਡਾ ਐਕਸ਼ਨ ! ਸਰਪੰਚ ਨੇ ਟਗਾਤੇ DIG ਤੇ DSP!
ਚੇਂਨਈ ਦੇ ਕਪਤਾਨ ਧੋਨੀ ਨੇ ਇਸ ਜਰਸੀ ਨੂੰ ਲਾਂਚ ਕੀਤਾ ਹੈ। ਜਿਸਦਾ ਵੀਡੀਓ ਸੀਐਸਕੇ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਜਾਰੀ ਕੀਤਾ ਹੈ। ਚੇਂਨਈ ਦੀ ਜਰਸੀ ‘ਚ ਪੀਲੇ ਰੰਗ ਦੇ ਨਾਲ -ਨਾਲ ਇੰਡੀਅਨ ਆਰਮੀ ਦਾ ਕੈਮੋਫਲੇਜ ਵੀ ਜੋੜਿਆ ਗਿਆ ਹੈ ।ਜਰਸੀ ਵਿੱਚ ਮੋਢੇ ‘ਤੇ ਕੈਮੋਫਲੇਜ ਰੰਗ ਨੂੰ ਥਾਂ ਮਿਲੀ ਹੈ। ਵਰਲਡ ਕੱਪ ਜੇਤੂ ਕਪਤਾਨ ਧੋਨੀ ਨੂੰ ਸਾਲ 2011 ਵਿੱਚ ਟੈਰੀਟੋਰੀਅਲ ਆਰਮੀ ‘ਚ ਲੈਫਟੀਨੈਂਟ ਕਰਨਲ ਦੀ ਰੈਂਕ ਦਿੱਤੀ ਗਈ ਸੀ। ਇਹ ਵਰਲਡ ਕੱਪ ਜਿੱਤਣ ਤੋਂ ਬਾਅਦ ਧੋਨੀ ਦੇ ਜੀਵਨ ਦਾ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ।
BREAKING-ਹੁਣੇ-ਹੁਣੇ ਆਈ ਵੱਡੀ ਖ਼ਬਰ, ਦੇਸ਼ ਦੇ ਫੌਜੀਆਂ ਨਾਲ ਵਾਪਰਿਆ ਭਾਣਾ!
ਐਮ.ਐਸ.ਧੋਨੀ ਨੇ ਪੈਰਾ ਕਮਾਂਡੋ ਦੀ ਟ੍ਰੇਨਿੰਗ ਵੀ ਲਈ ਤੇ ਹੇਲੀਕਾਪਟਰ ਤੋਂ ਵੀ ਉਨ੍ਹਾਂ ਨੇ ਛਲਾਂਗ ਲਗਾਈ ।2019 ‘ਚ ਵਰਲਡ ਕੱਪ ਦੇ ਬਾਦ ਧੋਨੀ ਕਸ਼ਮੀਰ ਗਏ ਤੇ ਪੈਰਾ ਕਮਾਂਡੋ ਦੀ ਡਿਊਟੀ ਵੀ ਕੀਤੀ। ਇਹੀ ਨਹੀਂ ਸੰਨਿਆਸ ਲੈਂਦੇ ਹੋਏ ਵੀ ਉਨ੍ਹਾਂ ਨੇ ਇੱਕ ਫੌਜੀ ਦੀ ਤਰ੍ਹਾਂ ਆਪਣੇ ਰਿਟਾਇਰਮੈਂਟ ਦਾ ਐਲਾਨ ਕੀਤਾ। ਧੋਨੀ ਨੇ 15 ਅਗਸਤ ਨੂੰ ਇੰਟਰਨੈਸ਼ਨਲ ਕ੍ਰਿਕੇਟ ਨੂੰ ਅਲਵਿਦਾ ਕਿਹਾ ਸੀ। ਸਾਫ਼ ਹੈ ਧੋਨੀ ਦੇ ਦਿਲ ਵਿੱਚ ਭਾਰਤੀ ਫੌਜ ਵੱਸਦੀ ਹੈ ਤੇ ਹੁਣ ਚੇਂਨਈ ਸੁਪਰਕਿੰਗਸ ਦੀ ਜਰਸੀ ਵਿੱਚ ਵੀ ਉਸਦਾ ਰੰਗ ਵਿਖਾਈ ਦੇ ਰਿਹਾ ਹੈ।
Thala Dharisanam! #WearOnWhistleOn with the all new #Yellove! #WhistlePodu 💛🦁
🛒 – https://t.co/qS3ZqqhgGe pic.twitter.com/Gpyu27aZfL— Chennai Super Kings (@ChennaiIPL) March 24, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.