Breaking NewsD5 specialInternationalNews

ਮਗਰਮੱਛ ਦੇ ਗਲੇ ‘ਚ ਫਸੇ ਟਾਇਰ ਨੂੰ ਕੱਢਣ ਵਾਲੇ ਨੂੰ ਮਿਲੇਗਾ ਇਨਾਮ

ਇੰਡੋਨੇਸ਼ੀਆ : ਇੰਡੋਨੇਸ਼ੀਆ ਦੇ ਮੱਧ ਸੁਲਾਵੇਸੀ ਪ੍ਰਾਂਤ ਦੇ ਪ੍ਰਸ਼ਾਸਨ ਨੇ 13 ਫੁੱਟ ਲੰਬੇ ਇੱਕ ਮਗਰਮੱਛ ਦੇ ਗਲੇ ‘ਚੋਂ ਮੋਟਰਸਾਈਕਲ ਦੇ ਟਾਇਰ ਨੂੰ ਕੱਢਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਟਾਇਰ 2016 ਤੋਂ ਉਸਦੇ ਗਲੇ ‘ਚ ਫਸਿਆ ਹੈ। ਕਈ ਵਾਰ ਮਗਰਮੱਛ ਨੇ ਆਪਣੇ ਆਪ ਇਸਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋਇਆ। ਸਥਾਨਕ ਮੀਡੀਆ ਨੇ ਦੱਸਿਆ ਕਿ ਗਲੇ ‘ਚ ਫਸੇ ਟਾਇਰ ਦੇ ਨਾਲ ਮਗਰਮੱਛ ਨੂੰ ਪਹਿਲੀ ਵਾਰ 2016 ‘ਚ ਪਾਲੂ ਨਦੀ ‘ਚ ਦੇਖਿਆ ਗਿਆ ਸੀ।

Statues of Folk Dancer’s Shift from vicinity of Golden Temple | Heritage Street | Amritsar

ਸੈਂਟਰਲ ਸੁਲਾਵੇਸੀ ਦੇ ਨੈਚੁਰਲ ਰਿਸੋਰਸ ਕੰਜਰਵੇਸ਼ਨ ਆਫਿਸ ਨੇ ਦੱਸਿਆ ਜੇਕਰ ਇਹ ਟਾਇਰ ਲੰਬੇ ਸਮੇਂ ਤੱਕ ਫਸਿਆ ਰਿਹਾ ਤਾਂ ਇਸ ਨਾਲ ਉਸਦੀ ਮੌਤ ਹੋ ਸਕਦੀ ਹੈ। ਇਸ ਲਈ ਅਸੀਂ ਇਸਨੂੰ ਆਜ਼ਾਦ ਕਰਨ ਲਈ ਇੱਕ ਮੁਕਾਬਲਾ ਰੱਖਿਆ ਹੈ। ਜਿਹੜਾ ਵੀ ਵਿਅਕਤੀ ਟਾਇਰ ਨੂੰ ਗਲੇ ‘ਚੋਂ ਕੱਢੇਗਾ। ਉਸਨੂੰ ਇਨਾਮ ਦਿੱਤਾ ਜਾਵੇਗਾ। ਹਾਲਾਂਕਿ ਇਨਾਮ ‘ਚ ਕਿੰਨੇ ਪੈਸੇ ਦਿੱਤੇ ਜਾਣਗੇ, ਇਸਦਾ ਖੁਲਾਸਾ ਨਹੀਂ ਕੀਤਾ ਗਿਆ। ਸਥਾਨਕ ਮੀਡੀਆ ਮੁਤਾਬਕ ਪਹਿਲਾਂ ਵੀ ਮਗਰਮੱਛ ਦੇ ਗਲੇ ‘ਚੋਂ ਟਾਇਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਉਹ ਕਾਮਯਾਬ ਨਹੀਂ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button