EntertainmentTop News

ਪੰਜਾਬੀ ਗਾਇਕਾ ਸੁਨੰਦਾ ਤੇ ਧਾਲੀਵਾਲ ਵਿਚਕਾਰ ਸਮਝੌਤਾ, FIR ਰੱਦ ਕਰਨ ਦੇ ਹੁਕਮ

ਪੰਜਾਬੀ ਗਾਇਕਾ ਸੁਨੰਦਾ ਤੇ ਧਾਲੀਵਾਲ ਵਿਚਕਾਰ ਸਮਝੌਤਾ ਹੋ ਗਿਆ ਹੈ, ਜਿਸ ਵਿੱਚ ਤੋਂ ਬਾਅਦ ਐਫਆਈਆਰ ਰੱਦ ਕਰਨ ਦੀ ਪਟੀਸ਼ਨ ਦਾਖ਼ਲ ਕੀਤੀ ਗਈ ਸੀ। ਇਸ ਮਗਰੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ FIR ਰੱਦ ਕਰਨ ਦੇ ਹੁਕਮ ਦੇ ਦਿੱਤੇ ਹਨ।

ਇਸ ਮਗਰੋਂ ਮਾਮਲਾ ਰੱਦ ਕਰ ਦਿੱਤਾ ਗਿਆ ਹੈ। ਮਾਮਲੇ ਦੀ ਸੁਣਵਾਈ ਏ. ਸੀ. ਜੇ. ਐੱਮ/ਐੱਸ. ਏ. ਐੱਸ.ਨਗਰ ਅਨੀਸ਼ ਗੋਇਲ ਦੀ ਅਦਾਲਤ ਵਿੱਚ ਹੋਈ। ਦੋਵਾਂ ਨੇ ਇਕ ਮਾਮਲੇ ਵਿੱਚ ਐੱਫਆਈਆਰ ਰੱਦ ਕਰਨ ਲਈ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਸੀ। ਹਾਈ ਕੋਰਟ ਨੇ ਉਸ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਤੇ ਐੱਫਆਈਆਰ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਹਨ।

ਸੁਨੰਦਾ ਸ਼ਰਮਾ ਨੇ ਧਾਲੀਵਾਲ ‘ਤੇ ਗੈਰ-ਕਾਨੂੰਨੀ, ਸ਼ੋਸ਼ਣ ਕਰਨ ਵਾਲੇ ਅਤੇ ਅਪਮਾਨਜਨਕ ਵਿਵਹਾਰ ਦਾ ਇਲਜ਼ਾਮ ਲਗਾਇਆ ਸੀ। ਉਸ ਦਾ ਕਹਿਣਾ ਸੀ ਕਿ ਇਸ ਨਾਲ ਉਸ ਨੂੰ ਭਾਰੀ ਆਰਥਿਕ ਨੁਕਸਾਨ, ਮਾਨਸਿਕ ਪ੍ਰੇਸ਼ਾਨੀ ਅਤੇ ਉਸ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਹੈ। ਸੁਨੰਦਾ ਸ਼ਰਮਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਧਾਲੀਵਾਲ ਨੇ ਸਾਲਾਂ ਤੱਕ ਉਸ ਦਾ ਆਰਥਿਕ ਸ਼ੋਸ਼ਣ ਕੀਤਾ। ਉਸ ਨੇ ਦੱਸਿਆ ਸੀ ਕਿ ਧਾਲੀਵਾਲ ਬਿਨਾਂ ਕਿਸੇ ਉਚਿਤ ਪੈਸੇ ਦੇ ਉਸ ਨੂੰ ਪ੍ਰੋਗਰਾਮਾਂ ਅਤੇ ਸਮਾਰੋਹਾਂ ਵਿਚ ਪ੍ਰਦਰਸ਼ਨ ਕਰਨ ਲਈ ਮਜਬੂਰ ਕਰਦਾ ਸੀ।

ਸੁਨੰਦਾ ਨੇ ਕਿਹਾ ਸੀ ਕਿ ਇਸ ਸਮੇਂ ਦੌਰਾਨ ਉਸ ਦੀ ਕਮਾਈ 250 ਕਰੋੜ ਰੁਪਏ ਤੋਂ ਵੱਧ ਸੀ, ਪਰ ਮੁਲਜ਼ਮਾਂ ਨੇ ਉਸ ਦੀ ਸਾਰੀ ਆਮਦਨ ‘ਤੇ ਨਾਜਾਇਜ਼ ਕਬਜ਼ਾ ਕਰ ਲਿਆ ਅਤੇ ਹੱਕ ਖੋਹ ਲਿਆ ਸੀ। ਮੈਨੂੰ ਸਿੱਧੇ ਤੌਰ ‘ਤੇ ਕੁਝ ਵੀ ਭੁਗਤਾਨ ਨਹੀਂ ਕੀਤਾ ਗਿਆ ਸੀ। ਇਸ ਸ਼ਰੇਆਮ ਆਰਥਿਕ ਸ਼ੋਸ਼ਣ ਦਾ ਮੇਰੀ ਆਰਥਿਕ ਹਾਲਤ ਅਤੇ ਸਿਹਤ ‘ਤੇ ਬਹੁਤ ਮਾੜਾ ਅਸਰ ਪਿਆ ਸੀ। ਐਫਆਈਆਰ ਅਨੁਸਾਰ, ਸੁਨੰਦਾ ਸ਼ਰਮਾ ਨੇ ਧਾਲੀਵਾਲ ਅਤੇ ਉਸਦੇ ਪੁੱਤਰ ਗੁਰਕਰਨ ਸਿੰਘ ਧਾਲੀਵਾਲ ‘ਤੇ ਵਿਆਹ ਦਾ ਝੂਠਾ ਵਾਅਦਾ ਕਰਕੇ ਉਸਦਾ ਸ਼ੋਸ਼ਣ ਕਰਨ ਦਾ ਵੀ ਦੋਸ਼ ਲਗਾਇਆ ਸੀ। ਪੁਲਿਸ ਕਥਿਤ ਸ਼ੋਸ਼ਣ ਵਿੱਚ ਗੁਰਕਰਨ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button