PunjabTop News

ਪੰਜਾਬ ਸਰਕਾਰ ਦਾ ਲਾਅ ਅਫਸਰਾਂ ਦੀ ਭਰਤੀ ਕਰਨ ਦਾ ਫ਼ੈਸਲਾ

 ਪੰਜਾਬ ਸਰਕਾਰ ਨੇ ਹੁਣ ਲਾਅ ਅਫਸਰਾਂ ਦੀ ਭਰਤੀ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਵੱਲੋਂ 124 ਲਾਅ ਅਫਸਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਇਹ ਨਿਯੁਕਤੀਆਂ ਚੰਡੀਗੜ੍ਹ ਸਥਿਤ ਪੰਜਾਬ ਐਡਵੋਕੇਟ ਜਨਰਲ ਦੇ ਦਫਤਰ ਅਤੇ ਨਵੀਂ ਦਿੱਲੀ ਸਥਿਤ ਲੀਗਲ ਲੈਸ ਵਿੱਚ ਕੀਤੀ ਜਾਵੇਗੀ। ਨਿਯੁਕਤੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਕੀਤੀ ਜਾਵੇਗੀ। ਸਰਕਾਰ ਦੀ ਕੋਸ਼ਿਸ਼ ਹੈ ਕਿ ਮਈ ਮਹੀਨੇ ਤੱਕ ਨਿਯੁਕਤੀਆਂ ਕਰ ਦਿੱਤੀਆਂ ਜਾਣ। ਇਸ ਲਈ ਜਲਦ ਹੀ ਪੂਰੀ ਪ੍ਰਕਿਰਿਆ ਕਰ ਲਈ ਜਾਵੇਗੀ।

ਪੰਜਾਬ ਸਰਕਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਨਿਯੁਕਤੀਆਂ ਲਈ ਅਪਲਾਈ ਦੀ ਪ੍ਰਕਿਰਿਆ 25 ਅਪ੍ਰੈਲ ਤੱਕ ਚੱਲੇਗੀ। ਅਪਲਾਈ ਸਬੰਧੀ ਸ਼ਰਤਾਂ ਤੇ ਹੋਰ ਸਾਰੇ ਨਿਯਮ ਤੈਅ ਕਰ ਦਿੱਤੇ ਗਏ ਹਨ। ਸਰਕਾਰ ਦੀ ਕੋਸ਼ਿਸ਼ ਹੈ ਕਿ ਹੁਣ ਅਦਾਲਤ ਵਿੱਚ ਕਿਸੇ ਵੀ ਮਾਮਲੇ ਵਿੱਚ ਕਮਜ਼ੋਰ ਨਾ ਪੈਣ। ਸਰਕਾਰ ਨੇ ਠੀਕ ਦੋ ਮਹੀਨੇ ਪਹਿਲਾਂ ਵੱਡਾ ਫੈਸਲਾ ਲੈਂਦੇ ਹੋਏ 232 ਲਾਅ ਅਫਸਰਾਂ ਨੂੰ ਹਟਾ ਦਿੱਤਾ ਸੀ। ਹਾਲਾਂਕਿ ਉਸ ਸਮੇਂ ਦੇ ਮੌਜੂਦਾ ਏਜੀ ਗੁਰਮਿੰਦਰ ਸਿੰਘ ਦਾ ਕਹਿਣਾ ਸੀ ਕਿ ਇਹ ਕੁਝ ਇੱਕ ਤੈਅ ਪ੍ਰਕਿਰਿਆ ਦਾ ਹਿੱਸਾ ਹੈ ਕਿਉਂਕਿ ਇਨ੍ਹਾਂ ਅਧਿਕਾਰੀਆਂ ਦੀ ਨਿਯੁਕਤ ਇਕ ਸਾਲ ਲਈ ਹੁੰਦੀ ਹੈ ਤੇ ਫਰਵਰੀ ਮਹਨੇ ਵਿੱਚ ਇਨ੍ਹਾਂ ਦੀ ਨਿਯੁਕਤੀ ਸਮਾਪਤ ਹੋ ਰਹੀ ਸੀ। ਸਰਕਾਰ ਦਾ ਮਕਸਦ ਦਫਚਤਰ ਦਾ ਕੰਮਾਂ ਨੂੰ ਸੁਚਾਰੂ ਕਰਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button